ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜਾ ਟੀ-20 ਮੈਚ 64 ਦੌੜਾਂ ਨਾਲ ਹਰਾਇਆ

ਵੈਲਿੰਗਟਨ, 4 ਮਾਰਚ – ਇੱਥੇ 3 ਮਾਰਚ ਦਿਨ ਬੁੱਧਵਾਰ ਨੂੰ ਖੇਡੇ ਗਏ ਤੀਸਰੇ ਟੀ-20 ਮੈਚ ਵਿੱਚ ਗਲੈਨ ਮੈਕਸਵੈੱਲ ਅਤੇ ਆਰੋਨ ਫਿੰਚ ਦੇ ਅਰਧ ਸੈਂਕੜਿਆਂ ਅਤੇ ਐਸ਼ਟਨ ਐਗਰ ਵੱਲੋਂ ਲਈਆਂ 6 ਵਿਕਟਾਂ ਨਾਲ ਮਹਿਮਾਨ ਟੀਮ ਆਸਟਰੇਲੀਆ ਨੇ ਮੇਜ਼ਬਾਨ ਨਿਊਜ਼ੀਲੈਂਡ ਨੂੰ 64 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ੧-੨ ਉੱਤੇ ਲੈ ਆਉਂਦੀ ਹੈ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਵੱਲੋਂ ਮੈਕਸਵੈੱਲ ਨੇ 31 ਗੇਂਦਾਂ ਵਿੱਚ 8 ਚੌਕਿਆਂ ਅਤੇ 5 ਛੱਕਿਆਂ ਨਾਲ 70 ਦੌੜਾਂ ਬਣਾਈਆਂ ਜਦੋਂਕਿ ਫਿੰਚ ਨੇ 44 ਗੇਂਦਾਂ ਵਿੱਚ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ। ਆਸਟਰੇਲੀਆ ਨੇ 4 ਵਿਕਟਾਂ ਦੇ ਨੁਕਸਾਨ ‘ਤੇ 208 ਦੌੜਾਂ ਬਣਾਈਆਂ। ਜਦੋਂ ਕਿ ਮੈਚ ਜਿੱਤ ਕੇ ਲੜੀ ਜਿੱਤਣ ਦੇ ਮਕਸਦ ਨਾਲ ਮੈਦਾਨ ‘ਚ ਉੱਤਰੀ ਨਿਊਜ਼ੀਲੈਂਡ ਦੀ ਟੀਮ 17.1 ਓਵਰਾਂ ਵਿੱਚ ਮਹਿਜ਼ 144 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।