ਏਸ਼ਿਆਈ ਖੇਡਾਂ: ਭਾਰਤ ਨੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ

ਹਾਂਗਜ਼ੂ, 27 ਸਤੰਬਰ – ਇਥੇ ਏਸ਼ਿਆਈ ਖੇਡਾਂ ਦੇ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਨੇ ਸੋਨ ਤਗਮਾ ਜਿੱਤਿਆ। ਮਨੂ, ਈਸ਼ਾ ਅਤੇ ਰਿਦਮ ਦੀ ਟੀਮ ਕੁੱਲ 1759 ਅੰਕਾਂ ਨਾਲ ਸਿਖਰ ‘ਤੇ ਰਹੀ, ਜਿਸ ਨਾਲ ਭਾਰਤ ਨੂੰ ਚੱਲ ਰਹੀਆਂ ਖੇਡਾਂ ਵਿੱਚ ਚੌਥਾ ਸੋਨ ਤਗਮਾ ਜਿੱਤਣ ਵਿੱਚ ਮਦਦ ਮਿਲੀ। ਭਾਰਤ ਨੇ ਮਹਿਲਾ 50 ਮੀਟਰ ਰਾਈਫਲ 3 ਪੋਜੀਸ਼ਨ ‘ਚ ਟੀਮ ਈਵੈਂਟ ‘ਚ ਵੀ ਚਾਂਦੀ ਦਾ ਤਗਮਾ ਜਿੱਤਿਆ।