ਏਸ਼ਿਆਈ ਖੇਡਾਂ: ਸਿਫ਼ਤ ਕੌਰ ਨੇ 50 ਮੀਟਰ ਵਿਅਕਤੀਗਤ ਰਾਈਫਲ ਮੁਕਾਬਲੇ ’ਚ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ

ਹਾਂਗਜ਼ੂ, 27 ਸਤੰਬਰ – ਅੱਜ ਇਥੇ ਏਸ਼ਿਆਈ ਖੇਡਾਂ ‘ਚ ਭਾਰਤ ਦੀ ਸਿਫਤ ਕੌਰ ਸਮਰਾ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਦੇ ਵਿਅਕਤੀਗਤ ਮੁਕਾਬਲੇ ‘ਚ ਦਬਦਬਾ ਕਾਇਮ ਕਰਦਿਆਂ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ, ਜਦਕਿ ਭਾਰਤ ਦੀ ਆਸ਼ੀ ਚੋਕਸੀ ਵੀ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਰਹੀ। ਸਿਫਤ ਨੇ ਫਾਈਨਲ ਵਿੱਚ 469.6 ਅੰਕ ਬਣਾਏ।