ਕਾਮਨਵੈਲਥ ਗੇਮਜ਼ 2022: ਨਿਊਜ਼ੀਲੈਂਡ 13 ਤਗਮਿਆਂ ਨਾਲ ਤਗਮਾ ਸੂਚੀ ‘ਚ ਦੂਜੇ ਨੰਬਰ ‘ਤੇ, ਹੋਰ 4 ਸੋਨੇ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ

ਬਰਮਿੰਘਮ, 31 ਜੁਲਾਈ – ਇੱਥੇ ਹੋ ਰਹੀਆਂ ਕਾਮਨਵੈਲਥ ਗੇਮਜ਼ ਵਿੱਚ ਨਿਊਜ਼ੀਲੈਂਡ ਨੇ ਵੱਖ-ਵੱਖ ਖੇਡਾਂ ਵਿੱਚ ਹੁਣ ਤੱਕ 13 ਤਗਮੇ ਜਿੱਤੇ ਹਨ। ਜਿਸ ਵਿੱਚ 7 ਸੋਨ, 4 ਚਾਂਦੀ ਅਤੇ 2 ਕਾਂਸੀ ਦੇ ਤਗਮੇ ਸ਼ਾਮਿਲ ਹਨ।
ਟ੍ਰੈਕ ਸਾਈਕਲਿੰਗ ‘ਚ ਮਹਿਲਾਵਾਂ ਦੀ 3000 ਮੀਟਰ ਇੰਡਵਿਯੂਅਲ ਪ੍ਰਸੂਟ ਦੇ ਫਾਈਨਲ ‘ਚ ਬ੍ਰਾਇਓਨੀ ਬੋਥਾ ਨੇ ਸੋਨੇ ਦਾ ਤਗਮਾ ਜਿੱਤਿਆ।
ਟ੍ਰੈਕ ਸਾਈਕਲਿੰਗ ‘ਚ ਮਹਿਲਾਵਾਂ ਦੇ ਸਪ੍ਰਿੰਟ ਫਾਈਨਲ ‘ਚ ਐਲੇਸੀ ਐਂਡਰਿਊਜ਼ ਨੇ ਸੋਨੇ ਤਗਮਾ ਜਿੱਤਿਆ।
ਟ੍ਰੈਕ ਸਾਈਕਲਿੰਗ ‘ਚ ਪੁਰਸ਼ਾਂ ਦੇ 4000 ਮੀਟਰ ਇੰਡਵਿਯੂਅਲ ਪ੍ਰਸੂਟ ਦੇ ਫਾਈਨਲ ‘ਚ ਐਰੋਨ ਗੇਟ ਨੇ ਸੋਨੇ ਦਾ ਤਗਮਾ ਜਿੱਤਿਆ।
ਟ੍ਰੈਕ ਸਾਈਕਲਿੰਗ ‘ਚ ਪੁਰਸ਼ਾਂ ਦੇ 4000 ਮੀਟਰ ਇੰਡਵਿਯੂਅਲ ਪ੍ਰਸੂਟ ਦੇ ਫਾਈਨਲ ‘ਚ ਟੌਮ ਸੈਕਸਟਨ ਨੇ ਚਾਂਦੀ ਦਾ ਤਗਮਾ ਜਿੱਤਿਆ।
ਤੈਰਾਕੀ ‘ਚ ਪੁਰਸ਼ਾਂ ਦੇ 400IM ਫਾਈਨਲ ‘ਚ ਲੁਈਸ ਕਲੇਰਬਰਟ ਨੇ ਸੋਨੇ ਦਾ ਤਗਮਾ ਜਿੱਤਿਆ।
ਤੈਰਾਕੀ ੁ’ਚ ਪੁਰਸ਼ਾਂ ਦੇ 50 ਮੀਟਰ ਬਟਰਫਲਾਈ ਫਾਈਨਲ ‘ਚ ਕੈਮਰਨ ਗ੍ਰੇ ਨੇ ਕਾਂਸੀ ਦਾ ਤਗਮਾ ਜਿੱਤਿਆ।