ਕਾਮਨਵੈਲਥ ਗੇਮਜ਼ 2022: ਵੇਟਲਿਫ਼ਟਰ ਜੇਰੇਮੀ ਲਾਲਰਿਨੁੰਗਾ ਨੇ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ

ਬਰਮਿੰਘਮ, 31 ਜੁਲਾਈ – ਨੌਜਵਾਨ ਵੇਟਲਿਫ਼ਟਰ ਜੇਰੇਮੀ ਲਾਲਰਿਨੁੰਗਾ ਨੇ ਕੁੱਲ 300 ਕਿੱਲੋਗ੍ਰਾਮ ਭਾਰ ਚੁੱਕ ਕੇ ਕਾਮਨਵੈਲਥ ਗੇਮਜ਼ ਵਿੱਚ ਭਾਰਤ ਲਈ ਦੂਜਾ ਸੋਨ ਤਗਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ 67 ਕਿੱਲੋਗ੍ਰਾਮ ਮੁਕਾਬਲੇ ਵਿੱਚ 300 ਕਿੱਲੋਗ੍ਰਾਮ (140 ਕਿੱਲੋਗ੍ਰਾਮ + 160 ਕਿੱਲੋਗ੍ਰਾਮ) ਦੀ ਕੁੱਲ ਲਿਫ਼ਟ ਨਾਲ ਪਹਿਲੇ ਸਥਾਨ ‘ਤੇ ਰਹਿੰਦੇ ਹੋਏ ਸੋਨ ਤਗਮਾ ਜਿੱਤਿਆ।