3 ਸਤੰਬਰ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’, ਹਾਲ ਦੇ ਦਰਵਾਜ਼ੇ ‘ਤੇ ਮਿਲਣ ਵਾਲੇ ਪਾਸ ਰਾਹੀ ‘ਫ੍ਰੀ ਐਂਟਰੀ’ ਹੋਵੇਗੀ

ਆਕਲੈਂਡ, 31 ਜੁਲਾਈ (ਕੂਕ ਪੰਜਾਬੀ ਸਮਾਚਾਰ) – ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 3 ਸਤੰਬਰ ਨੂੰ ‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਸ਼ਾਮੀ 6.00 ਵਜੇ ਵੋਡਾਫੋਨ ਈਵੈਂਟ ਸੈਂਟਰ, 770 ਗ੍ਰੇਟ ਸਾਊਥ ਰੋਡ, ਮੈਨੂਕਾਓ ਵਿਖੇ ਵਿਖੇ ਕਰਵਾਈ ਜਾ ਰਹੀ ਹੈ। ਇਸ ‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਰੰਗਾਰੰਗ ਪੋਸਟਰ ਅੱਜ ਮੈਨੁਰੇਵਾ ਸਥਿਤ ‘ਲਵ ਪੰਜਾਬ’ ਰੈਸਟੋਰੈਂਟ ਵਿਖੇ ਮਾਲਵਾ ਕਲੱਬ ਦੇ ਬੀਬੀਆਂ ਦੇ ਵਿੰਗ ਵੱਲੋਂ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।
‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਜਾਰੀ ਕਰਨ ਸਮੇਂ ਬੀਬੀਆਂ ਨੇ ਬੋਲੀਆਂ ਵੀ ਪਾਈਆਂ ਅਤੇ ਨਾਲ ਹੀ ਫੁਲਕਾਰੀ ਨਾਈਟ ਦੇ ਪ੍ਰੋਗਰਾਮ ਦਾ ਵੇਰਵਾ ਵੀ ਦਿੱਤਾ। ਇਸ ਨਾਈਟ ਵਿੱਚ ਗਿੱਧੇ, ਭੰਗੜੇ ਦੇ ਨਾਲ-ਨਾਲ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸਟੇਜੀ ਵੰਨਗੀਆਂ ਦੀ ਪੇਸ਼ਕਾਰੀ ਹੋਵੇਗੀ। ਇਸ ਨਾਈਟ ਵਿੱਚ ਹਿੱਸਾ ਲੈਣ ਵਾਲੀਆਂ ਬੀਬਿਆਂ ਲਈ ਕਈ ਤਰ੍ਹਾਂ ਦੇ ਲੱਕੀ ਡ੍ਰਾਅ ਤੇ ਇਨਾਮ ਕੱਢੇ ਜਾਣਗੇ। ਲੱਕੀ ਡ੍ਰਾਅ ਰਾਹੀ ‘ਫੁਲਕਾਰੀਆਂ’ ਵੀ ਦਿੱਤੀਆਂ ਜਾਣਗੀਆਂ। ਫੁਲਕਾਰੀ ਨਾਈਟ ਵਿੱਚ ਡੀ. ਜੇ. ਦਾ ਖ਼ਾਸ ਪ੍ਰਬੰਧ ਹੈ ਤੇ ਡੀ. ਜੇ. ਲਈ ਖੁੱਲ੍ਹਾ ਸਮਾਂ ਰੱਖਿਆ ਗਿਆ ਹੈ ਤਾਂ ਜੋ ਬੀਬੀਆਂ ਗੀਤ-ਸੰਗੀਤ ਨਾਲ ਆਪਣਾ ਮਨ-ਪਰਚਾਵੇ ਲਈ ਡਾਂਸ ਕਰ ਸਕਣ।
ਮਾਲਵਾ ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ 3 ਸਤੰਬਰ ਨੂੰ ‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਸ਼ਾਮੀ 6.00 ਵਜੇ ਸਮੇਂ ਸਿਰ ਆਰੰਭ ਕਰ ਦਿੱਤਾ ਜਾਏਗਾ, ਜੋ ਦੇਰ ਰਾਤ ਤੱਕ ਚੱਲੇਗਾ। ਇਸ ਫੁਲਕਾਰੀ ਨਾਈਟ ਵਿੱਚ ਆਉਣ ਲਈ ‘ਫ੍ਰੀ ਐਂਟਰੀ’ ਰੱਖੀ ਗਈ ਹੈ ਪਰ ਹਾਲ ਦੇ ਵਿੱਚ ਦਾਖ਼ਲ ਹੋਣ ਲਈ ਹਾਲ ਦੇ ਮੁੱਖ ਗੇਟ ਉੱਤੇ ਮਿਲਣ ਵਾਲੇ ‘ਪਾਸ’ ਰਾਹੀ ਹੀ ‘ਐਂਟਰੀ’ ਹੋਵੇਗੀ। ਹਾਲ ਦੇ ਵਿੱਚ ਦਾਖ਼ਲ ਹੋਣ ਦੀ ਸਮਰੱਥਾ 2500 ਬੀਬੀਆਂ ਤੱਕ ਰੱਖੀ ਗਈ ਹੈ, ਜੋ ਪਹਿਲਾਂ ਪਹੁੰਚ ਕੇ ਪਾਸ ਰਾਹੀ ਐਂਟਰੀ ਕਰੇਗਾ, ਉਹ ਦਾਖ਼ਲ ਹੋਣ ਦਾ ਹੱਕਦਾਰ ਹੋਵੇਗਾ। ਇਸ ਕਰਕੇ ਪ੍ਰਬੰਧਕਾਂ ਵੱਲੋਂ ਬੀਬੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪਹੁੰਚ ਕੇ ਆਪਣੇ ਪਾਸ ਲੈ ਕੇ ਐਂਟਰੀ ਲੈਣ। ਹਾਲ ਦੇ ਭਰ ਜਾਣ ਉੱਤੇ ਐਂਟਰੀ ਬੰਦ ਕਰ ਦਿੱਤੀ ਜਾਵੇਗੀ।
ਮਾਲਵਾ ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਨੇ ਪਹੁੰਚੇ ਸਾਰੇ ਮਹਿਮਾਨਾਂ ਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਅਤੇ ‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ।
‘ਫੁਲਕਾਰੀ 2022 ਲੇਡੀਜ਼ ਨਾਈਟ ਇੰਨ ਆਕਲੈਂਡ’ ਬਾਏ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਪ੍ਰਫੋਰਮੈਨਸ ਲਈ ਆਸਤੀ ਖੋਸਾ ਨਾਲ 021 040 6677, ਸਧਾਰਣ ਜਾਣਕਾਰੀ ਲਈ ਬਲਜੀਤ ਕੌਰ ਔਲਖ 021 075 8770, ਸੁਮਨਪ੍ਰੀਤ ਕੌਰ 0210 878 3085 ਉੱਤੇ ਫ਼ੋਨ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ Email: nzmalwaclub@gmail.com ਅਤੇ www.facebook.com/malwaclubnz