ਕੇਂਦਰ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਇਕ ਦਿਨ ਅੱਗੇ 20 ਜਨਵਰੀ ‘ਤੇ ਪਈ

Talks between farmers and ministers begin at Vigyan Bhawan, Delhi

ਨਵੀਂ ਦਿੱਲੀ, 19 ਜਨਵਰੀ – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੀ ਕੇਂਦਰ ਨਾਲ 19 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਇਕ ਦਿਨ ਅੱਗੇ ਪੈ ਗਈ ਹੈ। ਕੇਂਦਰੀ ਖੇਤੀ ਸਕੱਤਰ ਸੰਜੈ ਅਗਰਵਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਕੁੱਝ ਕਾਰਨਾਂ ਕਾਰਨ ਮੁਲਤਵੀ ਕੀਤੀ ਗਈ ਹੈ। ਹੁਣ ਇਹ ਮੀਟਿੰਗ 20 ਜਨਵਰੀ ਨੂੰ 2.00 ਵਜੇ ਵਿਗਿਆਨ ਭਵਨ ਵਿਖੇ ਹੋਵੇਗੀ।