ਕੋਵਿਡ ਵੈਕਸੀਨੇਸ਼ਨ ਬੱਸਾਂ ਦੇ ਨਿਸ਼ਾਨੇ ‘ਤੇ ਫਾਸਟ ਫੂਡ ਸਥਾਨ

ਆਕਲੈਂਡ, 23 ਸਤੰਬਰ – ਕੋਵਿਡ ਟੀਕਾਕਰਣ ਦੀਆਂ ਬੱਸਾਂ ਅਗਲੇ ਕੁੱਝ ਦਿਨਾਂ ਵਿੱਚ ਆਕਲੈਂਡ ਵਿੱਚ ਫਾਸਟ-ਫੂਡ ਡਰਾਈਵ-ਥ੍ਰਊਜ਼ ਤੱਕ ਪਹੁੰਚ ਸਕਦੀਆਂ ਹਨ ਕਿਉਂਕਿ ਸਰਕਾਰ ਇੱਕ ਜੈਬ (ਟੀਕੇ) ਨੂੰ ਜਿੰਨਾ ਸੰਭਵ ਹੋ ਸਕੇ ਸੌਖਾ ਬਣਾਉਣਾ ਜਾਰੀ ਰੱਖਣਾ ਚਾਹੁੰਦੀ ਹੈ।
ਸਿਹਤ ਮੰਤਰਾਲਾ ਆਪਣੀਆਂ ਨਵੀਆਂ ਮੋਬਾਈਲ ਟੀਕਾਕਰਣ ਬੱਸਾਂ ਨੂੰ ਉਨ੍ਹਾਂ ਥਾਵਾਂ ‘ਤੇ ਲੈ ਕੇ ਜਾਣ ਦੀ ਭਾਲ ਵਿੱਚ ਹੈ। ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਹਨ, ਜਿਨ੍ਹਾਂ ਵਿੱਚ ਪ੍ਰਸਿੱਧ ਡਰਾਈਵ-ਫਾਸਟ ਫੂਡ ਕਾਰੋਬਾਰ ਸ਼ਾਮਲ ਹਨ।