ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਵੀ ਕਮਿਊਨਿਟੀ ਦੇ 20 ਹੋਰ ਨਵੇਂ ਕੇਸ ਆਏ

ਵੈਲਿੰਗਟਨ, 18 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ ਵੀ 20 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਅੱਜ ਦੇ ਇਹ ਸਾਰੇ ਮਾਮਲੇ ਆਕਲੈਂਡ ਦੇ ਹਨ। ਹਾਲਾਂਕਿ ਸਿਰਫ਼ ਇੱਕ ਹੀ ਅਣਲਿੰਕ ਹੈ, ਆਕਲੈਂਡਰਸ ਸੋਮਵਾਰ ਨੂੰ ਅਲਰਟ ਲੈਵਲ ਵਿੱਚ ਤਬਦੀਲੀ ਦੀ ਉਮੀਦ ਕਰ ਰਹੇ ਹਨ। ਅੱਜ ਦੇ ਨਵੇਂ ਕੇਸਾਂ ਵਿੱਚੋਂ 19 ਘਰੇਲੂ ਜਾਂ ਜਾਣੇ-ਪਛਾਣੇ ਸੰਪਰਕ ਹਨ। ਜਦੋਂ ਕਿ ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 4 ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਣਲਿੰਕ ਕੇਸ ਦੇ ਨਾਲ ਇੰਟਰਵਿਊ ਚੱਲ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਵੇਂ ਪ੍ਰਭਾਵਿਤ ਹੋਇਆ ਹੈ।
ਮੰਤਰਾਲੇ ਨੇ ਕਿਹਾ ਕਿ ਇਹ ਪ੍ਰਕੋਪ ਦੇ ਇਸ ਸਮੇਂ ਕੇਸ ਸੰਖਿਆਵਾਂ ਵਿੱਚ ਉਤਰਾਅ-ਚੜ੍ਹਾਅ ਦੀ ਉਮੀਦ ਕੀਤੀ ਜਾ ਰਹੀ ਹੈ। ਆਕਲੈਂਡ ਦੇ ਲੋਕ ਇਸ ਹਫ਼ਤੇ ਦੇ ਅੰਤ ਵਿੱਚ ਕੇਸਾਂ ‘ਚ ਘੱਟ ਸੰਖਿਆ ਦੀ ਉਮੀਦ ਕਰ ਰਹੇ ਸਨ, ਇਸ ਤੋਂ ਪਹਿਲਾਂ ਕਿ ਸਰਕਾਰ 20 ਸਤੰਬਰ ਦਿਨ ਸੋਮਵਾਰ ਨੂੰ ਇਹ ਫ਼ੈਸਲਾ ਕਰੇ ਕਿ ਕੀ ਖੇਤਰ ਅਲਰਟ ਲੈਵਲ 3 ਦੇ ਪੱਧਰ ਤੱਕ ਹੇਠਾਂ ਜਾ ਸਕਦਾ ਹੈ ਕਿ ਨਹੀਂ।
ਮੰਤਰਾਲੇ ਨੇ ਕਿਹਾ ਕਿ ਆਕਲੈਂਡ ਵਿੱਚ ਹਰ ਕਮਿਊਨਿਟੀ ਕੇਸ ਦਾ ਪਤਾ ਲਗਾਉਣ ਅਤੇ ਅੱਗੇ ਦੇ ਪਸਾਰ ਨੂੰ ਰੋਕਣ ਲਈ ਉੱਚ ਪੱਧਰਾਂ ‘ਤੇ ਟੈਸਟਿੰਗ ਹੋ ਰਹੀ ਹੈ। ਮੰਤਰਾਲੇ ਨੇ ਕਿਹਾ ਕਿ, “ਅਸੀਂ ਆਕਲੈਂਡ ਵਿੱਚ ਕਿਸੇ ਨੂੰ ਵੀ ਜ਼ੁਕਾਮ ਜਾਂ ਫਲੂ ਦੇ ਲੱਛਣਾਂ ਵਾਲੇ, ਚਾਹੇ ਕਿੰਨੇ ਵੀ ਹਲਕੇ ਹੋਣ, ਦੀ ਜਾਂਚ ਲਈ ਅੱਗੇ ਆਉਣ ਦੀ ਤਾਕੀਦ ਕਰਦੇ ਰਹਿੰਦੇ ਹਾਂ”। ਇਸ ਤੋਂ ਇਲਾਵਾ, ਦਿਲਚਸਪੀ ਵਾਲੇ ਉਪਨਗਰ ਵਿੱਚ ਰਹਿਣ ਵਾਲੇ ਲੱਛਣਾਂ ਵਾਲੇ ਅਤੇ ਬਿਨਾਂ ਲੱਛਣਾਂ ਵਾਲੇ ਦੋਵੇਂ ਲੋਕਾਂ ਨੂੰ ਇੱਕ ਟੈੱਸਟ ਕਰਵਾਉਣ ਲਈ ਕਿਹਾ ਜਾਂਦਾ ਹੈ, ਇਹ ਇਲਾਕੇ ਮਾਊਂਟ ਈਡਨ, ਮੈਸੀ, ਮੈਂਗਰੀ, ਫੈਵੋਨਾ, ਪਾਪਾਟੋਏਟੋਏ, ਓਟਾਰਾ ਤੇ ਮੈਨੁਰੇਵਾ ਹਨ। ਇਸ ਵੇਲੇ 142 ਦਿਲਚਸਪੀ ਵਾਲੇ ਸਥਾਨ ਹਨ।
ਇਨ੍ਹਾਂ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1027 ਤੱਕ ਹੋ ਗਈ ਹੈ। ਜਦੋਂ ਕਿ 641 ਕੇਸ ਰਿਕਵਰ ਹੋਏ ਹਨ। ਹਸਪਤਾਲ ਵਿੱਚ 10 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਸਖ਼ਤ ਦੇਖਭਾਲ (ICU) ਵਿੱਚ ਹਨ।
ਕੱਲ੍ਹ ਦੇਸ਼ ਭਰ ‘ਚ 12,427 ਟੈੱਸਟ ਕੀਤੇ ਗਏ, ਇਸ ਵਿੱਚ 7000 ਤੋਂ ਵੱਧ ਟੈੱਸਟ ਆਕਲੈਂਡ ਦੇ ਹਨ। ਫਾਈਜ਼ਰ ਵੈਕਸੀਨ ਦੀਆਂ ਕੁੱਲ 4.6 ਮਿਲੀਅਨ ਖ਼ੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ, ਦੇਸ਼ ਬਰ ਵਿੱਚ 1.6 ਮਿਲੀਅਨ ਲੋਕਾਂ ਨੇ ਦੋਵੇਂ ਖ਼ੁਰਾਕਾਂ ਲਗਵਾਈਆਂ ਹਨ। ਸ਼ੁੱਕਰਵਾਰ ਨੂੰ ਕੁੱਲ 60,480 ਖ਼ੁਰਾਕਾਂ ਦਿੱਤੀਆਂ ਗਈਆਂ ਹਨ।