ਕੋਵਿਡ -19: 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਇਆ ਪਰ ਕਮਿਊਨਿਟੀ ‘ਚੋਂ ਕੋਈ ਨਵਾਂ ਕੇਸ ਨਹੀਂ

ਵੈਲਿੰਗਟਨ, 31 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 1 ਨਵਾਂ ਕੇਸ ਮੈਨੇਜਡ ਆਈਸੋਲੇਸ਼ਨ ‘ਚੋਂ ਸਾਹਮਣੇ ਆਇਆ ਹੈ। ਪਰ ਕਮਿਊਨਿਟੀ ਟਰਾਂਸਮਿਸ਼ਨ ਦਾ ਅੱਜ ਕੋਈ ਨਵਾਂ ਕੇਸ ਨਹੀਂ ਆਇਆ ਹੈ ਅਤੇ ਕਮਿਊਨਿਟੀ ਵਿਚਲੇ ਤਿੰਨਾਂ ਮਾਮਲਿਆਂ ਦੇ ਨੇੜਲੇ ਸੰਪਰਕਾਂ ਦੇ ਸਾਰੇ ਟੈੱਸਟ ਦੇ ਨਤੀਜੇ ਨੈਗੇਟਿਵ ਆਏ ਹਨ।
ਸਿਹਤ ਮੰਤਰਾਲੇ ਦੇ ਮੁਤਾਬਿਕ ਨਿਊਜ਼ੀਲੈਂਡ ਵਿੱਚ ਨਵੇਂ ਐਕਟਿਵ ਕੇਸਾਂ ਦੀ ਗਿਣਤੀ 71 ਹੋ ਗਈ ਹੈ। ਜਦੋਂ ਕਿ ਦੇਸ਼ ਵਿੱਚ ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1948 ਹੋ ਗਈ ਹੈ। ਦੇਸ਼ ਦੀ ਲੈਬਾਰਟਰੀਆਂ ਵੱਲੋਂ ਕੀਤੇ ਗਏ ਟੈੱਸਟਾਂ ਦੀ ਕੁੱਲ ਗਿਣਤੀ 1,532,275 ਹੋ ਗਈ ਹੈ। ਸ਼ਨੀਵਾਰ ਤੱਕ ਦਾ ਸੱਤ ਦਿਨਾਂ ਦੇ ਰੋਲਿੰਗ ਐਵਰੇਜ਼ ਟੈੱਸਟਾਂ ਦੀ ਗਿਣਤੀ 6,434 ਰਹੀ। ਸ਼ਨੀਵਾਰ ਨੂੰ ਦੇਸ਼ ਦੀ ਲੈਬਾਰਟਰੀਆਂ ਨੇ 5,666 ਟੈੱਸਟ ਕੀਤੇ।