ਗੁਰਦੁਆਰਾ ਨਾਨਕਸਰ ਵਿਖੇ 8 ਨਵੰਬਰ ਨੂੰ ‘ਗੁਰੂ ਨਾਨਕ ਦੇਵ ਜੀ’ ਦਾ ‘ਪ੍ਰਕਾਸ਼ ਪੁਰਬ’ ਮਨਾਇਆ ਜਾ ਰਿਹਾ

ਮੈਨੁਰੇਵਾ (ਆਕਲੈਂਡ), 7 ਨਵੰਬਰ – ਇੱਥੇ ਸਥਿਤ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ 8 ਨਵੰਬਰ ਦਿਨ ਮੰਗਲਵਾਰ ਨੂੰ ਸੰਗਤਾਂ ਦੇ ਸਹਿਯੋਗ ਨਾਲ ‘ਗੁਰੂ ਨਾਨਕ ਦੇਵ ਜੀ’ ਦਾ ‘ਪ੍ਰਕਾਸ਼ ਪੁਰਬ’ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਕੀਰਤਨ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।
8 ਨਵੰਬਰ ਦਿਨ ਮੰਗਲਵਾਰ ਨੂੰ ‘ਗੁਰੂ ਨਾਨਕ ਦੇਵ ਜੀ’ ਦੇ ‘ਪ੍ਰਕਾਸ਼ ਪੁਰਬ’ ਸੰਬੰਧੀ ਦੀਵਾਨ ਦਾ ਵੇਰਵਾ:
ਆਸਾ ਦੀ ਵਾਰ – ਸਵੇਰੇ 6.00 ਵਜੇ ਤੋਂ 7.30 ਵਜੇ ਤੱਕ
ਸੁਖਮਨੀ ਸਾਹਿਬ ਸਵੇਰੇ 10.30 ਵਜੇ ਤੋਂ 11.30 ਵਜੇ ਤੱਕ
ਕੀਰਤਨ – ਦੁਪਹਿਰ 12.00 ਵਜੇ ਤੋਂ 1.00 ਵਜੇ ਤੱਕ
ਸੁਖਮਨੀ ਸਾਹਿਬ – ਸ਼ਾਮ 4.00 ਵਜੇ ਤੋਂ 5.30 ਵਜੇ ਤੱਕ
ਰਹਿਰਾਸ ਸਾਹਿਬ – ਸ਼ਾਮ 5.30 ਵਜੇ ਤੋਂ 6.00 ਵਜੇ ਤੱਕ
ਕੀਰਤਨ ਭਾਈ ਈਸ਼ਰ ਸਿੰਘ ਜੱਥਾ – ਸ਼ਾਮ 6.00 ਵਜੇ ਤੋਂ 8.00 ਵਜੇ ਤੱਕ
ਕੀਰਤਨ ਬੱਚਿਆਂ ਵੱਲੋਂ – ਰਾਤ 8.00 ਵਜੇ ਤੋਂ 8.30 ਵਜੇ ਤੱਕ
ਕੀਰਤਨ ਭਾਈ ਗੁਰਚਰਨ ਸਿੰਘ ਜੀ ਅਤੇ ਜਸਵੰਤ ਸਿੰਘ ਜੀ- ਰਾਤ 8.30 ਤੋਂ 9.33 ਵਜੇ ਤੱਕ
ਉਪਰੰਤ ਅਰਦਾਸ ਤੇ ਹੁਕਮਨਾਮਾ
ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ‘ਗੁਰੂ ਨਾਨਕ ਦੇਵ ਜੀ’ ਦੇ ‘ਪ੍ਰਕਾਸ਼ ਪੁਰਬ’ ਦੇ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੰਗਤਾਂ ਇਸ ਮੌਕੇ ਪਹੁੰਚ ਕੇ ਕੀਰਤਨ ਦਾ ਅਨੰਦ ਮਾਣਨ।