ਟੀ-20 ਵਰਲਡ ਕੱਪ: ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ, 10 ਨਵੰਬਰ ਨੂੰ ਸੈਮੀਫਾਈਨਲ ’ਚ ਇੰਗਲੈਂਡ ਨਾਲ ਟੱਕਰ

ਮੈਲਬਰਨ, 6 ਨਵੰਬਰ – ਭਾਰਤ ਨੇ ਜ਼ਿੰਬਾਬਵੇ ਨੂੰ ਆਪਣੇ ਆਖ਼ਰੀ ਸੁਪਰ 12 ਮੈਚ ਵਿੱਚ 71 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 5 ਵਿਕਟਾਂ ’ਤੇ 186 ਦੌੜਾਂ ਬਣਾਈਆਂ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਅਜੇਤੂ 61 ਦੌੜਾਂ ਬਣਾਈਆਂ, ਜਦਕਿ ਲੋਕੇਸ਼ ਰਾਹੁਲ ਨੇ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ 2 ਵਿਕਟਾਂ ਲਈਆਂ।
ਇਸ ਦੇ ਜੁਆਬ ਵਿੱਚ ਜ਼ਿੰਬਾਬਵੇ ਦੀ ਪੂਰੀ ਟੀਮ 17.2 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੀ 10 ਨਵੰਬਰ ਨੂੰ ਸੈਮੀਫਾਈਨ ਵਿੱਚ ਟੱਕਰ ਇੰਗਲੈਂਡ ਨਾਲ ਹੋਵੇਗੀ।