ਟੀ-20: ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਦੂਜਾ ਮੈਚ 4 ਦੌੜਾਂ ਨਾਲ ਹਰਾਇਆ

ਡੂਨੇਡਿਨ, 26 ਫਰਵਰੀ – 25 ਫਰਵਰੀ ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਦੂਜੇ ਟੀ-2 ਮੈਚ ਵਿੱਚ ਚਾਰ ਦੌੜਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਨਿਊਜ਼ੀਲੈਂਡ ਦੀ ਜਿੱਤ ਵਿੱਚ ਮਾਰਟਿਨ ਗੁਪਟਿਲ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ 50 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਟੌਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ।
ਮਹਿਮਾਨ ਆਸਟਰੇਲੀਆ ਦੀ ਟੀਮ ਜੇਤੂ ਟੀਚੇ ਦਾ ਪਿੱਛਾ ਕਰਦੀ ਹੋਈ 8 ਵਿਕਟਾਂ ਦੇ ਨੁਕਸਾਨ ‘ਤੇ 215 ਦੌੜਾਂ ਹੀ ਬਣਾ ਸਕੀ। ਇਕ ਵੇਲੇ ਆਸਟਰੇਲੀਆ 13 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ 113 ਦੌੜਾਂ ਬਣਾ ਕੇ ਮੈਚ ਤੋਂ ਬਾਹਰ ਹੋ ਗਿਆ ਸੀ ਪਰ ਮਾਰਕਸ ਸਟੋਇਨਸ ਤੇ ਡੈਨੀਅਲ ਸੈਮਜ਼ ਨੇ 6.1 ਓਵਰਾਂ ਵਿੱਚ 92 ਦੌੜਾਂ ਬਣਾਈਆਂ। ਆਸਟਰੇਲੀਆ ਨੂੰ ਆਖ਼ਰੀ ਓਵਰ ‘ਚ 15 ਦੌੜਾਂ ਚਾਹੀਦੀਆਂ ਸਨ ਪਰ ਮਹਿਮਾਨ ਟੀਮ 10 ਦੌੜਾਂ ਹੀ ਬਣਾ ਸਕੀ।