ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲਿਆ

ਹੈਦਰਾਬਾਦ, 5 ਮਾਰਚ – ਭਾਰਤ ਦੀ ਮਹਾਨ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। ਸਾਨੀਆ ਨੇ ਇੱਕ ਖਿਡਾਰੀ ਵਜੋਂ ਆਪਣੇ ਸ਼ਾਨਦਾਰ ਸਫ਼ਰ ਦੀ ਸਮਾਪਤੀ ਉਸੇ ਥਾਂ ਤੋਂ ਕੀਤੀ ਜਿੱਥੋਂ ਉਸ ਨੇ ਸ਼ੁਰੂਆਤ ਕੀਤੀ ਸੀ।
ਸਾਨੀਆ ਮਿਰਜ਼ਾ ਨੇ ਲਾਲ ਬਹਾਦੁਰ ਟੈਨਿਸ ਸਟੇਡੀਅਮ ਵਿੱਚ ਨੁਮਾਇਸ਼ੀ ਮੈਚ ਖੇਡ ਕੇ ਆਪਣੇ ਟੈਨਿਸ ਸਫ਼ਰ ਨੂੰ ਹੰਝੂਆਂ ਨਾਲ ਅਲਵਿਦਾ ਕਿਹਾ। ਇਨ੍ਹਾਂ ਨੁਮਾਇਸ਼ੀ ਮੈਚਾਂ ਵਿੱਚ ਰੋਹਨ ਬੋਪੰਨਾ, ਯੁਵਰਾਜ ਸਿੰਘ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਬੇਥਾਨੀ ਮੈਟੇਕ ਸੈਂਡਸ ਨੇ ਹਿੱਸਾ ਲਿਆ। ਇਸ ਮੌਕੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਵੀ ਮੌਜੂਦ ਸਨ।