ਡੇਵਿਸ ਕੱਪ : ਕੈਨੇਡਾ ਨੇ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਪਹਿਲਾ ਡੇਵਿਸ ਕੱਪ ਖ਼ਿਤਾਬ ਜਿੱਤਿਆ

ਮਲਾਗਾ, 27 ਨਵੰਬਰ – ਕੈਨੇਡਾ ਨੇ ਅੱਜ ਇੱਥੇ ਡੈਨਿਸ ਸ਼ਾਪੋਵਾਲੋਵ ਅਤੇ ਫੈਲਿਕਸ ਆਗਰ ਅਲਿਆਸਿਮੇ ਦੀ ਜਿੱਤ ਦੀ ਬਦੌਲਤ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਪਹਿਲਾ ਡੇਵਿਸ ਕੱਪ ਖ਼ਿਤਾਬ ਆਪਣੇ ਨਾਮ ਕੀਤਾ। ਆਗਰ ਅਲਿਆਸਿਮੇ ਨੇ ਅਲੈਕਸ ਡਿ ਮਿਨੌਰ ਨੂੰ 6-3, 6-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਅੰਕ ਦਿਵਾਇਆ। ਇਸ ਤੋਂ ਪਹਿਲਾਂ ਸ਼ਾਪੋਵਾਲੋਵ ਨੇ ਥਾਨਾਸੀ ਕੋਕਿਨਾਕਿਸ ਨੂੰ 6-2, 6-4 ਨਾਲ ਹਰਾ ਕੇ ਸ਼ੁਰੂਆਤ ਕੀਤੀ।