ਫੀਫਾ ਵਰਲਡ ਕੱਪ: ਮੋਰੱਕੋ ਨੇ ਵੱਡਾ ਉਲਟਫੇਰ ਕਰਦਿਆਂ ਬੈਲਜੀਅਮ ਨੂੰ 2-0 ਨਾਲ ਹਰਾਇਆ

ਦੋਹਾ, 27 ਨਵੰਬਰ – ਅੱਜ ਇੱਥੇ ਫੀਫਾ ਵਰਲਡ ਕੱਪ ਦੇ ਵਿੱਚ ਵੱਡਾ ਉਲਟਫੇਰ ਕਰਦਿਆਂ ਮੋਰੱਕੋ ਨੇ ਬੈਲਜੀਅਮ ਨੂੰ 2-0 ਨਾਲ ਹਰਾ ਦਿੱਤਾ। ਇਸ ਹਾਰ ਨਾਲ 2018 ਦੇ ਸੈਮੀਫਾਈਨਲ ਵਿੱਚ ਪਹੁੰਚੀ ਟੀਮ ’ਤੇ ਗਰੁੱਪ ਗੇੜ ’ਚੋਂ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਮੋਰੱਕੋ ਲਈ ਅਬਦੇਲਹਾਮਿਦ ਸਾਬਰੀ ਨੇ 73ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਟੀਮ ਲਈ ਦੂਜਾ ਗੋਲ ਜ਼ਕਾਰੀਆ ਅਬੋਖਲਾਲ ਨੇ ਵਾਧੂ ਸਮੇਂ ਵਿੱਚ ਕੀਤਾ। ਬੈਲਜੀਅਮ ਹੁਣ ਗਰੁੱਪ ਦੇ ਆਪਣੇ ਆਖਰੀ ਮੈਚ ਵਿੱਚ ਕ੍ਰੋਏਸ਼ੀਆ ਦਾ ਸਾਹਮਣਾ ਕਰੇਗਾ, ਜਦਕਿ ਮੋਰੱਕੋ ਦਾ ਸਾਹਮਣਾ ਕੈਨੇਡਾ ਨਾਲ ਹੋਵੇਗਾ।