ਨਵੀਂ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਦਾ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਤੇ ਸਟਾਫ਼ ਵੱਲੋਂ ਸਵਾਗਤ

ਵੈਲਿੰਗਟਨ, 29 ਸਤੰਬਰ – ਨਵੀਂ ਨਿਯੁਕਤ ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਦਾ ਅੱਜ ਵੈਲਿੰਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ‘ਚ ਅਹੁਦਾ ਸੰਭਾਲਣ ਸਮੇਂ ਹਾਈ ਕਮਿਸ਼ਨ ਦੇ ਅਧਿਕਾਰੀਆਂ ਅਤੇ ਸਟਾਫ਼ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਹਾਈ ਕਮਿਸ਼ਨਰ ਸ਼੍ਰੀਮਤੀ ਨੀਤਾ ਭੂਸ਼ਣ ਦਾ ਸ਼੍ਰੀ ਮੁਕੇਸ਼ ਘੀਆ ਤੇ ਸ਼੍ਰੀ ਦੁਰਗਾ ਦਾਸ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਨਵੀਂ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਵੈਲਿੰਗਟਨ ਦੇ ਰੇਲਵੇ ਸਟੇਸ਼ਨ ਸਾਹਮਣੇ ਲੱਗੇ ਮਹਾਤਮਾ ਗਾਂਧੀ ਦੇ ਬੁੱਤ ‘ਤੇ ਫੁੱਲ ਅਰਪਿਤ ਕਰ ਲਈ ਵੀ ਪਹੁੰਚੀ। ਗੌਰਤਲਬ ਹੈ ਕਿ ਨਵੀਂ ਹਾਈ ਕਮਿਸ਼ਨਰ ਨੀਤਾ ਭੂਸ਼ਣ ਨੇ ਪਿਛਲੇ ਹਾਈ ਕਮਿਸ਼ਨਰ ਸ਼੍ਰੀ ਮੁਕਤੇਸ਼ ਪ੍ਰਦੇਸੀ ਦੀ ਥਾਂ ਲਈ ਹੈ, ਜੋ 11 ਜੁਲਾਈ ਨੂੰ ਆਪਣਾ ਕਾਰਜਕਾਲ ਸਮਾਪਤ ਹੋਣ ‘ਤੇ ਭਾਰਤ ਚੱਲੇ ਗਏ ਸਨ।