ਪ੍ਰਭਜੋਤ ਸੋਹੀ ਦੀ ਕਵਿਤਾਵਾਂ ਦੀ ਕਿਤਾਬ ‘ਰੂਹ ਰਾਗ’ ਲੋਕ ਅਰਪਨ

sohiਲੁਧਿਆਣਾ, 9 ਫਰਵਰੀ – ਇੱਥੇ ਪੰਜਾਬੀ ਭਵਨ ‘ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵੱਲੋਂ ਪ੍ਰਭਜੋਤ ਸੋਹੀ ਦੀ ਕਵਿਤਾਵਾਂ ਦੀ ਦੂਸਰੀ ਕਿਤਾਬ ‘ਰੂਹ ਰਾਗ’ ਦਾ ਲੋਕ ਅਰਪਨ ਕੀਤਾ ਗਿਆ। ਪ੍ਰੋਗ੍ਰਾਮ ਦਾ ਆਗਾਜ਼ ਜਨਮੇਜਾ ਜੋਹਲ ਨੇ ਸ਼ਾਇਰ ਪ੍ਰਭਜੋਤ ਸੋਹੀ ਵਾਰੇ ਜਾਣਕਾਰੀ ਦੇ ਕੇ ਕੀਤਾ ਤੇ ਇਸ ਤੋਂ ਬਾਅਦ ਪ੍ਰੋਗ੍ਰਾਮ ਦਾ ਮੰਚ ਸੰਚਾਲਨ ਰੋਪੜ ਤੋਂ ਆਈ ਕਵਿਤਰੀ ਜਤਿੰਦਰ ਮਾਹਲ ਨੇ ਕੀਤਾ। ਪ੍ਰੋਗ੍ਰਾਮ ਦੇ ਸ਼ੁਰੁਆਤ ਹਰਪ੍ਰੀਤ ਮੋਗਾ ਨੇ ਪਿਆਰੇ ਜਿਹੇ ਅੰਦਾਜ ਚ ਗੀਤ ਗਾ ਕੇ ਸ਼ੁਰੂ ਕੀਤੀ ਤੇ ਫੇਰ ਹਰਬੰਸ ਮਾਲਵਾ ਨੇ ਇੱਕ ਗੀਤ ਸਾਂਝਾ ਕੀਤਾ। ਪ੍ਰਧਾਨਗੀ ਮੰਡਲ ਦੀ ਅਗਵਾਈ ਸ਼੍ਰੀ ਸਰਦਾਰਾ ਸਿੰਘ ਜੋਹਲ ਜੀ ਕਰ…….. ਰਹੇ ਸਨ। ਉਨ੍ਹਾਂ ਦੇ ਨਾਲ ਕਨੇਡਾ ਤੋਂ ਆਏ ਪ੍ਰਸਿਧ ਗਜ਼ਲਗੋ ਗੁਰਦਰਸ਼ਨ ਬਾਦਲ, ਉਰਦੂ ਤੇ ਪੰਜਾਬੀ ਦੇ ਸਿਰਮੋਰ ਸ਼ਾਇਰ ਸਰਦਾਰ ਪੰਛੀ ਜੀ ਤੇ ਅੰਗ੍ਰੇਜੀ ਦੇ ਵਿਦਵਾਨ ਨਿਰੰਜਣ ਤਸਨੀਮ ਜੀ ਤਸ਼ਰੀਫ਼ ਫਰਮਾ ਸਨ। ਏਸ ਤੋਂ ਬਾਅਦ ਉਘੇ ਕਵੀ ਰਵਿੰਦਰ ਭਠਲ ਜੀ ਨੇ ਕਿਤਾਬ ਵਾਰੇ ਆਪਣੇ ਵਿਚਾਰ ਆਏ ਦੋਸਤਾਂ ਨਾਲ ਸਾਂਝੇ ਕੀਤੇ ਤੇ ਫੇਰ ਗੁਲਜ਼ਾਰ ਪੰਧੇਰ ਜੀ ਨੇ ਵੀ ਵਿਸ਼ਥਾਰ ਪੂਰਵਕ ਚਾਨਣਾ ਪਾਇਆ। ਏਸ ਤੋਂ ਬਾਅਦ ਸੁਰਿੰਦਰ ਰਾਮਪੁਰੀ ਜੀ ਤੇ ਹੋਰ ਆਏ ਸ਼ਾਇਰਾਂ ਨੇ ਕਿਤਾਬ ਵਾਰੇ ਗੱਲਾਂ ਕੀਤੀਆ। ਏਸ ਤੋਂ ਬਾਅਦ ਰਚਨਾਵਾਂ ਦਾ ਦੌਰ ਚੱਲਿਆ। ਜਿਸ ਵਿੱਚ ਪ੍ਰਵਾਸੀ ਸ਼ਾਇਰ ਜਤਿੰਦਰ ਲਸਾੜਾ ਜੀ ਪ੍ਰਮੁਖ ਤੌਰ ‘ਤੇ ਸ਼ਾਮਲ ਹੋe, ਜਿੰਨਾ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ ਤੇ ਪ੍ਰਭਜੋਤ ਸੋਹੀ ਨੇ ਵੀ ਆਪਣੀ ਕਿਤਾਬ ਚੋਂ ਕੁਝ ਨਜਮਾ ਤੇ ਗੀਤ ਦੋਸਤਾਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਉਘੀ ਸ਼ਾਇਰ ਸ਼ੁਖਵਿੰਦਰ ਅਮ੍ਰਿਤ ਤ੍ਰੇਲੋਚਨ ਲੋਚੀ, ਰਵਿੰਦਰ ਰਵੀ, ਮੀਤ ਅਨਮੋਲ, ਗੁਰੀ ਲੁਧਿਆਣਵੀ, ਸ਼ਿਵ ਲੁਧਿਆਣਵੀ, ਜਗਦੀਸ਼ ਕੌਰ, ਕਿਰਨ ਨਸੀਬ, ਜਸਵਿੰਦਰ ਸੁਨਾਮੀ, ਕਿਰਨ ਰੋਪੜ, ਪਰਨੀਤ ਰੋਪੜ ਤੇ ਕਰੀਬ ਪੰਜਾਹ ਸ਼ਾਇਰਾਂ ਨੇ ਕਵੀ ਦਰਬਾਰ ‘ਚ ਹਿੱਸਾ ਲਿਆ ਅੰਤ ਵਿੱਚ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਨੇ ਆਏ ਹੋਏ ਦੋਸਤਾਂ ਦਾ ਧਨਵਾਦ ਕੀਤਾ।