ਪ੍ਰਿੰਸ ਵਿਲੀਅਮ ਅਤੇ ਕੇਟ ਦੇ ਘਰ ਪੁੱਤਰ ਨੇ ਜਨਮ ਲਿਆ 

ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਆਪਣੇ ਨਵੇਂ ਜੰਮੇ ਬੱਚੇ ਨਾਲ ਨਜ਼ਰ ਆ ਰਹੇ

ਲੰਡਨ, 23 ਅਪ੍ਰੈਲ – ਡੱਚੇਸ ਆਫ਼ ਕੈਂਬਰਿਜ ਤੇ ਸ਼ਹਿਜ਼ਾਦੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਹੈ। ਇਸ ਸ਼ਾਹੀ ਜੋੜੇ ਦਾ ਇਹ ਤੀਜਾ ਬੱਚਾ ਹੈ। ਇਸ ਤੋਂ ਪਹਿਲਾਂ ਇਸ ਜੋੜੇ ਕੋਲ ਇੱਕ ਮੁੰਡਾ ਪ੍ਰਿੰਸ ਜਾਰਜ ਅਤੇ ਧੀ ਪ੍ਰਿੰਸਿਸ ਸ਼ਾਰਲੈਟ ਹਨ।
ਕੇਨਸਿੰਗਟਨ ਪੈਲੇਸ ਵੱਲੋਂ ਜਾਰੀ ਬਿਆਨ ਮੁਤਾਬਿਕ ਬੱਚੇ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 11:01 ਵਜੇ ਜਨਮ ਲਿਆ ਤੇ ਇਸ ਮੌਕੇ ਉਸ ਦਾ ਪਿਤਾ ਤੇ ਡਿਊਕ ਆਫ਼ ਕੈਂਬਰਿਜ ਵਿਲੀਅਮ (35) ਵੀ ਮੌਜੂਦ ਸੀ। ਮਾਂ ਤੇ ਬੱਚਾ ਦੋਵੇਂ ਸਿਹਤਯਾਬ ਹਨ ਤੇ ਬੱਚੇ ਦਾ ਵਜ਼ਨ 3.82 ਕਿੱਲੋ ਦੱਸਿਆ ਗਿਆ ਹੈ।
ਕੇਟ ਵੱਲੋਂ ਨਵੇਂ ਬੱਚੇ ਨੂੰ ਜਨਮ ਦੇਣ ਦੇ ਲਗਭਗ ਛੇ ਘੰਟੇ ਬਾਅਦ, ਨਵੇਂ ਜਨਮੇ ਭਰਾ ਨੂੰ ਉਸ ਦੇ ਵੱਡੇ ਭਰਾ ਪ੍ਰਿੰਸ ਜਾਰਜ ਅਤੇ ਭੈਣ ਪ੍ਰਿੰਸਿਸ ਸ਼ਾਰਲੈਟ ਨੂੰ ਸਕੂਲ ਦੀ ਵਰਦੀ ਵਿੱਚ ਮਿਲਣ ਲਈ ਲਿਆ ਗਿਆ। ਜਦੋਂ ਦੁਨੀਆ ਨੂੰ ਨਵਾਂ ਬੇਬੀ ਦਿਖਾਇਆ ਜਾ ਰਿਹਾ ਸੀ, ਉਦੋਂ ਜਾਰਜ ਅਤੇ ਸ਼ਾਰਲੈਟ ਪਹਿਲਾਂ ਹੀ ਕੇਨਸਿੰਗਟਨ ਪੈਲੇਸ ਪਰਤ ਗਏ ਸਨ।