ਪੰਜਾਬ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਵੱਧਣ ਲੱਗਾ, 47 ਮਾਮਲੇ ਤੇ 5 ਲੋਕਾਂ ਦੀ ਮੌਤ

ਅੰਮ੍ਰਿਤਸਰ, 3 ਅਪ੍ਰੈਲ – ਪੰਜਾਬ ਵਿੱਚ ਕੋਰੋਨਾਵਾਇਰਸ ਦੇ 47 ਮਾਮਲੇ ਸਾਹਮਣੇ ਆਏ ਹਨ ਤੇ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਦੇ ਸਭ ਤੋਂ ਵੱਧ ਕੇਸ ਨਵਾਂਸ਼ਹਿਰ 19, ਮੋਹਾਲੀ 10, ਹੁਸ਼ਿਆਰਪੁਰ 7, ਜਲੰਧਰ 5, ਪਟਿਆਲਾ 1, ਲੁਧਿਆਣਾ 3 ਅਤੇ ਅੰਮ੍ਰਿਤਸਰ ਦੇ 2 ਹਨ।
ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਵਿੱਚ 18 ਮਾਰਚ ਨੂੰ ਪਹਿਲੀ ਮੌਤ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਹੋਈ, ਜੋ ਇਟਲੀ ਤੋਂ ਆਇਆ ਸੀ। ਦੂਜੀ ਮੌਤ ਗੜ੍ਹਸ਼ੰਕਰ ਦੇ ਹਰਭਜਨ ਸਿੰਘ, ਤੀਜੀ ਲੁਧਿਆਣਾ ਦੀ ਰਹਿਣ ਵਾਲੀ ਪੂਜਾ, ਚੌਥੀ ਮੌਤ ਮੋਹਾਲੀ ਵਿਖੇ ਨਵਾਂਗਰਾਓ ਦੇ 65 ਸਾਲਾ ਬਜ਼ੁਰਗ ਅਤੇ ਪੰਜਵੀਂ ਮੌਤ 2 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਸ੍ਰ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਹੋਈ ਹੈ।