ਬਾਬੇ ਕੀ ਹੰਟਲੀ ਵਿਖੇ 6 ਅਕਤੂਬਰ ਨੂੰ ਸਾਲਾਨਾ ਸਮਾਗਮ, ‘ਸਹਿਜ ਪਾਠ ਦੇ ਭੋਗ’ ਅਤੇ ‘ਨਗਰ ਕੀਰਤਨ’ ਕੱਢਿਆ ਜਾ ਰਿਹਾ

ਹੰਟਲੀ, 26 ਸਤੰਬਰ ਇੱਥੇ ਗੁਰਦੁਆਰਾ ਬਾਬੇ ਕੀ ਹੰਟਲੀ ਵਿਖੇ 6 ਅਕਤੂਬਰ ਦਿਨ ਸ਼ਨੀਵਾਰ ਨੂੰ ਧੰਨ ਦੰਨ ਬਾਬਾ ਨੰਦ ਸਿੰਘ ਜੀ ਕਲੇਰਾਂਵਾਲੇ ਅਤੇ ਧੰਨ ਧੰਨ ਬਾਬਾ ਨਾਹਰ ਸਿੰਘ ਜੀ ਸੁਨੇਰਾਵਾਲੇ ਦੀ ਯਾਦ ਵਿੱਚ 193 ਹੈਥਰਿੰਗਟਨ ਰੋਡ, ਹੰਟਲੀ ਵਿਖੇ ‘ਸਾਲਾਨਾ ਸਮਾਗਮ 2018’ ਕਰਵਾਇਆ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿੱਚ 6 ਅਕਤੂਬਰ ਨੂੰ ਸਵੇਰੇ 10.00 ਵਜੇ ‘ਸਹਿਜ ਪਾਠ ਦੇ ਭੋਗ’ ਪੈਣਗੇ ਅਤੇ ਦੁਪਹਿਰੇ 12.00 ਵਜੇ ‘ਨਗਰ ਕੀਰਤਨ’ ਕੱਢਿਆ ਜਾਵੇਗਾ। ਇਹ ਸਮਾਗਮ ਸੰਗਤਾਂ ਦੇ ਦਾਸ ਬਾਬਾ ਕਪੂਰ ਸਿੰਘ ਜੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਬਾਬਾ ਕਪੂਰ ਸਿੰਘ ਜੀ ਵੱਲੋਂ ਸਮੂਹ ਸੰਗਤਾਂ ਨੂੰ ‘ਸਹਿਜ ਪਾਠ’ ਅਤੇ ‘ਨਗਰ ਕੀਰਤਨ’ ਵਿੱਚ ਸ਼ਾਮਲ ਹੋ ਕੇ ਹਾਜ਼ਰੀ ਭਰਨ ਦਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਏਗਾ।
ਬਾਬੇ ਕੀ ਹੰਟਲੀ ਵਿਖੇ ਹੋਣ ਵਾਲੇ ਸਾਲਾਨਾ ਸਮਾਗਮ ਦੇ ਸੰਬੰਧ ਵਿੱਚ ਤੁਸੀਂ ਹੋਰ ਵਧੇਰੇ ਜਾਣਕਾਰੀ ਫ਼ੋਨ ਨੰਬਰ 027 221 4540, 07 872 7717, 0204 BABEKE, www.babeke.org ਅਤੇ www.facebook.com/Babeke.INTL ਉੱਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।