ਭਾਰਤ ‘ਚ ਕੋਰੋਨਾਵਾਇਰਸ ਤੋਂ 8,356 ਪੀੜਿਤ ਤੇ 273 ਲੋਕਾਂ ਦੀ ਮੌਤ

ਨਵੀਂ ਦਿੱਲੀ, 12 ਅਪ੍ਰੈਲ – ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਕੋਵਿਡ -19 ਦੇ ਜਾਰੀ ਤਾਜ਼ਾ ਆਂਕੜਿਆਂ ਮੁਤਾਬਿਕ ਦੇਸ਼ ਭਰ ਵਿੱਚ ਹੁਣ ਤੱਕ 8,356 ਪੀੜਿਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 716 ਲੋਕ ਠੀਕ ਹੋਏ ਹਨ ਅਤੇ 273 ਲੋਕਾਂ ਦੀ ਮੌਤ ਹੋਈ ਹੈ। ਪਿੱਛਲੇ 24 ਘੰਟਿਆਂ ਵਿੱਚ 34 ਮੌਤਾਂ ਅਤੇ 909 ਨਵੇਂ ਮਾਮਲੇ ਸਾਹਮਣੇ ਆਏ ਹਨ।