ਭਾਰਤ ‘ਚ ਕੋਰੋਨਾਵਾਇਰਸ ਦੇ 1,397 ਪੀੜਿਤ, 35 ਦੀ ਮੌਤ

ਨਵੀਂ ਦਿੱਲੀ, 1 ਅਪ੍ਰੈਲ – ਕੋਰੋਨਾਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ ਵਿੱਚ ਵੀ ਵਧਦਾ ਜਾ ਰਿਹਾ ਹੈ। ਦੇਸ਼ ਵਿੱਚ ਕੁਲ 1,397 ਮਾਮਲੇ ਹਨ। ਇਸ ਰੋਗ ਤੋਂ 123 ਲੋਕ ਠੀਕ ਹੋ ਗਏ ਹਨ ਜਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 1 ਮਰੀਜ਼ ਨੂੰ ਦੂਜੀ ਜਗ੍ਹਾ ਭੇਜਿਆ ਗਿਆ ਹੈ। ਕੁਲ 49 ਵਿਦੇਸ਼ੀ ਵੀ ਇਸ ਰੋਗ ਤੋਂ ਪੀੜਿਤ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ 35 ਦੀ ਮੌਤ ਹੋਈ ਹੈ।