‘ਮਿਸਟਰ ਪੰਜਾਬੀ’ ਤੇ ‘ਮਿਸ ਪੰਜਾਬਣ’ ਲਈ ਆਕਲੈਂਡ ਤੇ ਹੈਮਿਲਟਨ ‘ਚ ਅਕਤੂਬਰ ਤੇ ਨਵੰਬਰ ਮਹੀਨੇ ‘ਚ ਆਡੀਸ਼ਨ ਕਰਵਾਏ ਜਾਣਗੇ

ਆਕਲੈਂਡ, 29 ਸਤੰਬਰ – ਲਓ ਜੀ ਹੋ ਜਾਓ ਤਿਆਰ ਇਸ ਸਾਲ ਦੇ ਵੱਖਰੇ ਜਿਹੇ ਮੁਕਾਬਲੇ ਲਈ ਜੋ ਕੇ ਵਰਲਡਵਾਈਡ ਹੋ ਰਿਹਾ ਹੈ। ਜਿਸ ਦਾ ਗਰੈਂਡ ਫਾਈਨਲ ਅਗਲੇ ਸਾਲ 2024 ਵਿੱਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਹੋਵੇਗਾ। ਹੈਮਿਲਟਨ ਤੋਂ ਸੰਦੀਪ ਬਾਠ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਦੇ ਆਡੀਸ਼ਨ ਤੇ ਸੈਮੀ ਫਾਈਨਲ ਨਿਊਜ਼ੀਲੈਂਡ ਵਿੱਚ ਹੋਣਗੇ।
ਅਕਤੂਬਰ ਤੇ ਨਵੰਬਰ ਮਹੀਨੇ ਵਿੱਚ ‘ਮਿਸਟਰ ਪੰਜਾਬੀ’ ਤੇ ‘ਮਿਸ ਪੰਜਾਬਣ’ ਲਈ ਆਕਲੈਂਡ ਤੇ ਹੈਮਿਲਟਨ ‘ਚ ਆਡੀਸ਼ਨ ਕਰਵਾਏ ਜਾਣਗੇ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਵਰਲਡਵਾਈਡ ਮੁਕਾਬਲੇ ਹੇਠ ਲਿਖੇ ਅਨੁਸਾਰ ਹੋਣਗੇ:
1. ਮਿਸਟਰ ਪੰਜਾਬੀ
2. ਮਿਸ ਪੰਜਾਬਣ
3. ਬੇਬੇ ਨੰਬਰ 1
4. ਬਾਪੂ ਨੰਬਰ 1
ਸੰਦੀਪ ਬਾਠ ਨੇ ਕਿਹਾ ਕਿ ਜੇ ਤੁਸੀਂ ਨਿਊਜ਼ੀਲੈਂਡ ਵਿੱਚ ਹੋ ਤੇ ਮੁਕਾਬਲੇ ਵਿੱਚ ਭਾਗ ਲੈਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਜਾਣਕਾਰ ਭਾਗ ਲੈਣਾ ਚਾਹੁੰਦਾ ਹੈ ਤਾਂ ਪੋਸਟਰ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ ਪਰਮਬੀਰ ਗਿੱਲ ਨਾਲ +64 210 520 735, ਅਮਨ ਚੌਹਾਨ ਨਾਲ +64 210 356 711, ਹਰਜੀਤ ਕੌਰ ਨਾਲ 021 027 95403 ਅਤੇ ਸੰਦੀਪ ਬਾਠ ਨਾਲ 027 626 2620 ਉੱਤੇ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ।