ਯੂਐੱਸ ਓਪਨ ਟੈਨਿਸ: ਜੋਕੋਵਿਚ ਨੇ ਮੇਦਵੇਦੇਵ ਨੂੰ ਹਰਾ ਕੇ ਰਿਕਾਰਡ 24ਵਾਂ ਗਰੈਂਡ ਸਲੈਮ ਜਿੱਤਿਆ

ਨਿਊਯਾਰਕ, 11 ਸਤੰਬਰ – ਯੂਐੱਸ ਓਪਨ ਦੇ ਕਰੀਬ ਢਾਈ ਘੰਟੇ ਤੱਕ ਚੱਲੇ ਫਾਈਨਲ ਵਿੱਚ ਨੋਵਾਕ ਜੋਕੋਵਿਚ ਨੇ ਦਾਨਿਲ ਮੇਦਵੇਦੇਵ ਨੂੰ ਹਰਾ ਕੇ ਆਪਣਾ ਰਿਕਾਰਡ 24ਵਾਂ ਸਿੰਗਲ ਗਰੈਂਡ ਸਲੈਮ ਜਿੱਤ ਲਿਆ ਹੈ। ਜੋਕੋਵਿਚ ਨੇ ਆਪਣੀ ਪੂਰੀ ਊਰਜਾ ਵਰਤਦਿਆਂ 6-3, 7-6, 6-3 ਨਾਲ ਮੈਚ ਤੇ ਖ਼ਿਤਾਬ ਜਿੱਤਿਆ। ਲਗਭਗ ਇੱਕੋ ਜਿਹੇ ਅੰਦਾਜ਼ ਵਿੱਚ ਖੇਡਣ ਵਾਲੇ ਦੋਨਾਂ ਖਿਡਾਰੀਆਂ ਦਾ ਮੈਚ ਦਿਲਚਸਪ ਰਿਹਾ। ਦਰਸ਼ਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ ਅਤੇ ਜਿੱਤ ਤੋਂ ਬਾਅਦ ਜੋਕੋਵਿਚ ਨੇ ਕੋਰਟ ‘ਤੇ ਬੈਠ ਕੇ ਦਰਸ਼ਕਾਂ ਦਾ ਸ਼ੁਭਕਾਮਨਾਵਾਂ ਸਵੀਕਾਰ ਕੀਤਾ।
ਇਸ ਤੋਂ ਪਹਿਲਾਂ 23 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਸੇਰੇਨਾ ਵਿਲੀਅਮਜ਼ ਦੇ ਨਾਮ ਹੈ।