ਲੁਇਸੀਆਨਾ ਦੇ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ਵਿੱਚ 12 ਜ਼ਖਮੀ

ਸੈਕਰਾਮੈਂਟੋ, 24 ਜਨਵਰੀ (ਹੁਸਨ ਲੜੋਆ ਬੰਗਾ) – ਬੈਟਨ ਰੌਗ, ਲੂਇਸੀਆਨਾ ਦੇ ਇਕ ਨਾਈਟ ਕਲੱਬ ਵਿਚ ਗੋਲੀਬਾਰੀ ਹੋਣ ਦੀ ਖਬਰ ਹੈ ਜਿਸ ਵਿਚ 12 ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਅਚਨਚੇਤ ਨਹੀਂ ਵਾਪਰੀ ਹੈ ਬਲਕਿ ਇਹ ਗਿਣਮਿਥ ਕੇ ਕੀਤਾ ਗਿਆ ਹਮਲਾ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਡੀਓਰ ਬਾਰ ਐਂਡ ਲੌਂਜ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਸ਼ਾਮਿਲ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ।