ਵਰਲਡ ਕੱਪ ਹਾਕੀ 2023: ਭਾਰਤ ਪੂਲ ‘ਡੀ’ ਅਤੇ ਨਿਊਜ਼ੀਲੈਂਡ ਪੂਲ ‘ਸੀ’ ’ਚ

ਭੁਵਨੇਸ਼ਵਰ, 8 ਸਤੰਬਰ – ਭਾਰਤ ਅਗਲੇ ਸਾਲ ਜਨਵਰੀ ਵਿੱਚ ਭੁਵਨੇਸ਼ਵਰ ਵਿੱਚ ਹੋਣ ਵਾਲੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਡੀ’ ਵਿੱਚ ਇੰਗਲੈਂਡ, ਸਪੇਨ ਅਤੇ ਵੇਲਜ਼ ਦੇ ਨਾਲ ਖੇਡੇਗਾ। ਅੱਜ 16 ਟੀਮਾਂ ਦਾ ਟੂਰਨਾਮੈਂਟ ਡਰਾਅ ਕੱਢਿਆ ਗਿਆ। ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਪੂਲ ਵਿੱਚ ਚਾਰ ਟੀਮਾਂ ਹੋਣਗੀਆਂ।
ਵਰਲਡ ਕੱਪ 13 ਤੋਂ 29 ਜਨਵਰੀ 2023 ਤੱਕ ਖੇਡਿਆ ਜਾਵੇਗਾ।
ਪੂਲ ‘ਏ’ ਵਿੱਚ ਆਸਟਰੇਲੀਆ, ਅਰਜਨਟੀਨਾ, ਫਰਾਂਸ ਅਤੇ ਦੱਖਣੀ ਅਫਰੀਕਾ
ਪੂਲ ‘ਬੀ’ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ, ਜਰਮਨੀ, ਕੋਰੀਆ ਅਤੇ ਜਾਪਾਨ
ਪੂਲ ‘ਸੀ’ ਵਿੱਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਅਤੇ ਚਿਲੀ
ਪੂਲ ‘ਡੀ’ ਵਿੱਚ ਭਾਰਤ, ਇੰਗਲੈਂਡ, ਸਪੇਨ ਅਤੇ ਵੇਲਜ਼