ਪ੍ਰਧਾਨ ਮੰਤਰੀ ਮੋਦੀ ਨੇ ਕਰਤਵਯ ਪਥ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦਾ ਉਦਘਾਟਨ ਕੀਤਾ

ਨਵੀਂ ਦਿੱਲੀ, 8 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਇੰਡੀਆ ਗੇਟ ‘ਤੇ ‘ਕਰਤਵਯ ਪਥ’ ਅਤੇ ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਦਾ ਉਦਘਾਟਨ ਕੀਤਾ।
ਇਸ ਦੌਰਾਨ ਇਕ ਵਿਸ਼ਾਲ ਸਮਾਗਮ ਕੀਤਾ ਗਿਆ ਸੀ। ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਦਾ ਰਸਤਾ ‘ਕਰਤਵਯ ਪਥ ਹੈ। ਇਸ ਸੜਕ ਦੇ ਦੋਵੇਂ ਪਾਸੇ ਲਾਅਨ ਅਤੇ ਹਰਿਆਲੀ ਦੇ ਨਾਲ-ਨਾਲ ਪੈਦਲ ਚੱਲਣ ਵਾਲਿਆਂ ਲਈ ਲਾਲ ਗ੍ਰੇਨਾਈਟ ਪੱਥਰਾਂ ਦਾ ਬਣਿਆ ਵਾਕਵੇਅ ਇਸ ਦੀ ਸ਼ਾਨ ਨੂੰ ਹੋਰ ਵਧਾਉਂਦਾ ਹੈ। ਇਸ ਰੂਟ ਵਿੱਚ ਨਹਿਰਾਂ, ਸਟੇਟ ਫੂਡ ਸਟਾਲ, ਨਵੀਆਂ ਸੁਵਿਧਾਵਾਂ ਵਾਲੇ ਬਲਾਕ ਅਤੇ ਸੇਲਜ਼ ਸਟਾਲ ਹਨ।