ਵਰਲਡ ਰਗਬੀ ਪੁਰਸ਼ਾਂ ਦੀ 15 ਮੈਂਬਰੀ ‘ਡਰੀਮ ਟੀਮ ਆਫ਼ ਦਿ ਈਯਰ’ ਵਿੱਚ ਆਲ ਬਲੈਕ ਦੇ 4 ਖਿਡਾਰੀ

ਆਕਲੈਂਡ, 30 ਅਕਤੂਬਰ – ਫਰਾਂਸ ਦੇ ਸ਼ਹਿਰ ਪੈਰਿਸ ਵਿਖੇ 29 ਅਕਤੂਬਰ ਨੂੰ ਸਮਾਪਤ ਹੋਏ ਰਗਬੀ ਵਰਲਡ ਕੱਪ 2023 ਤੋਂ ਬਾਅਦ ਵਰਲਡ ਰਗਬੀ ਨੇ ਪੁਰਸ਼ਾਂ ਦੀ 15 ਮੈਂਬਰੀ ‘ਡਰੀਮ ਟੀਮ ਆਫ਼ ਦਿ ਈਯਰ’ ਦਾ ਐਲਾਨ ਕੀਤਾ, ਜਿਸ ‘ਚ ਆਲ ਬਲੈਕ ਦੇ 4 ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ।
ਵਰਲਡ ਰਗਬੀ ਦੀ 15 ਮੈਂਬਰੀ ‘ਡਰੀਮ ਟੀਮ ਆਫ਼ ਦਿ ਈਯਰ’ ਵਿੱਚ ਨਿਊਜ਼ੀਲੈਂਡ ਦੀ ਆਲ ਬਲੈਕ ਟੀਮ ਦੇ ਚਾਰ ਖਿਡਾਰੀਆਂ ਸਕਾਟ ਬੈਰੇਟ (5), ਅਰਡੀ ਸੇਵੀਆ (8), ਰਿਚੀ ਮੋਉਂਗਾ (10) ਅਤੇ ਵਿਲ ਜਾਰਡਨ (11) ਨੂੰ ਸ਼ਾਮਿਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਫਾਈਨਲ ਮੈਚ ‘ਚ ਆਲ ਬਲੈਕ ਨੂੰ ਸਪਰਿੰਗਬੌਕਸ ਨੇ 11-12 ਨਾਲ ਮਾਤ ਦਿੱਤੀ ਸੀ।