ਸਲਮਾਨ ਖਾਨ ਦੀ ਫਿਲਮ ‘ਅੰਤਿਮ: ਦ ਫਾਈਨਲ ਟਰੂਥ’ ਦਾ ਦੂਜਾ ਗਾਣਾ ‘ਭਾਈ ਕਾ ਬਰਥਡੇ’ ਰਿਲੀਜ਼, ਸਲਮਾਨ ਦੇ ਭੰਗੜੇ ਨੇ ਖਿੱਚਿਆ ਦਿਲ

ਬਾਲੀਵੁੱਡ – ਅਦਾਕਾਰ ਸਲਮਾਨ ਖਾਨ ਅਤੇ ਆਉਸ਼ ਸ਼ਰਮਾ ਦੀ ਫਿਲਮ ‘ਅੰਤਿਮ: ਦ ਫਾਈਨਲ ਟਰੂਥ’ ਦਾ ਦੂਜਾ ਗਾਣਾ ‘ਭਾਈ ਕਾ ਬਰਥਡੇ’ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੇਕਰਸ ਨੇ ਪਹਿਲਾ ਗਾਣਾ ਵਿਘਨਹਰਤਾ’ ਰਿਲੀਜ਼ ਕੀਤਾ ਸੀ। ਆਉਸ਼ ਸ਼ਰਮਾ ਦੇ ਖਿਚਵੇਂ ਡਾਂਸ ਮੂਵਸ, ਸਲਮਾਨ ਖਾਨ ਦਾ ਭੰਗੜਾ ਅਤੇ ਗਾਣੇ ਦੇ ਬੋਲ ਤੁਹਾਡਾ ਧਿਆਨ ਖਿੱਚਣਗੇ।
ਗਾਣੇ ਭਾਈ ਕਾ ਬਰਥਡੇ ਦੇ ਵੀਡੀਓ ਵਿੱਚ ਆਉਸ਼ ਸ਼ਰਮਾ ਫਿਲਮ ਵਿੱਚ ਆਪਣੇ ਭਰਾ (ਡਾਨ) ਦਾ ਜਨਮ ਦਿਨ ਮਨਾਉਂਦੇ ਨਜ਼ਰ ਆ ਰਹੇ ਹਨ। ਫਿਲਮ ਵਿੱਚ ਪੁਲਿਸ ਦੀ ਭੂਮਿਕਾ ਨਿਭਾਉਣ ਵਾਲੇ ਸਲਮਾਨ ਖਾਨ ਡਾਂਸ ਪਾਰਟੀ ਦਾ ਗੇਟ ਤੋੜਦੇ ਹੋਏ ਭੰਗੜਾ ਕਰਦੇ ਹੋਏ ਵਿਖਾਈ ਦੇ ਰਹੇ ਹਨ। ਇਸ ਗਾਣੇ ਨੂੰ ਹਿਤੇਸ਼ ਮੋਦਕ ਨੇ ਕੰਪੋਜ਼ ਕੀਤਾ ਹੈ ਅਤੇ ਸਾਜਿਦ ਖਾਨ ਨੇ ਗਾਇਆ ਹੈ। ਗਾਣੇ ਦੇ ਬੋਲ ਨਿਤਿਨ ਰਾਇਕਰ ਨੇ ਲਿਖੇ ਹਨ ਅਤੇ ਮੁਦੱਸਰ ਖਾਨ ਨੇ ਕੋਰਿਆਗਰਾਫ ਕੀਤਾ ਹੈ।
ਫਿਲਮ ‘ਅੰਤਿਮ: ਦ ਫਾਈਨਲ ਟਰੂਥ’ ਵਿੱਚ ਪਹਿਲਾ ਮੌਕਾ ਹੋਵੇਗਾ ਜਦੋਂ ਸਲਮਾਨ ਖਾਨ ਅਤੇ ਆਉਸ਼ ਸ਼ਰਮਾ ਸਕਰੀਨ ਸਪੇਸ ਸ਼ੇਅਰ ਕਰਨਗੇ। ਮਰਾਠੀ ਫਿਲਮ ਮੁਲਸ਼ੀ ਪੈਟਰਨ ਦੇ ਹਿੰਦੀ ਰੀਮੇਕ ਨੂੰ ਮਹੇਸ਼ ਮਾਂਜਰੇਕਰ ਨੇ ਡਾਇਰੈਕਟ ਕੀਤਾ ਹੈ। ਫਿਲਮ ਵਿੱਚ ਸਲਮਾਨ ਖਾਨ ਅਤੇ ਆਉਸ਼ ਸ਼ਰਮਾ ਦੇ ਨਾਲ ਮਹਿਮਾ ਮਕਵਾਨਾ ਨਜ਼ਰ ਆਏਗੀ। ਇਸ ਫਿਲਮ ਨਾਲ ਮਹਿਮਾ ਮਕਵਾਨਾ ਬਾਲੀਵੁੱਡ ਡੇਬਿਊ ਕਰਨ ਜਾ ਰਹੀ ਹੈ।
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਸਲਮਾਨ ਖਾਨ ਆਪਣੀ ਮਸ਼ਹੂਰ ‘ਟਾਈਗਰ ਫਰੈਂਚਾਈਜ਼ੀ’ ਦੀ ਤੀਸਰੇ ਪਾਰਟ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਇਮਰਾਨ ਹਾਸ਼ਮੀ ਵੀ ਹਨ। ਇਸ ਦੇ ਇਲਾਵਾ ਸਲਮਾਨ ਖਾਨ ਫਿਲਮ ‘ਕਿੱਕ 2’ ਵਿੱਚ ਅਦਾਕਾਰਾ ਜੈਕਲੀਨ ਫਰਨਾਂਡਿਜ਼ ਦੇ ਨਾਲ ਅਤੇ ਫਿਲਮ ‘ਕਭੀ ਈਦ ਦਿਵਾਲੀ ਕਭੀ ਦਿਵਾਲੀ’ ਵਿੱਚ ਅਦਾਕਾਰਾ ਪੂਜਾ ਹੇਗੜੇ ਦੇ ਨਾਲ ਕੰਮ ਕਰਦੇ ਵਿਖਾਈ ਦੇਣਗੇ।