ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਨਾਨਾਵਤੀ ਦਾ ਦੇਹਾਂਤ

ਨਵੀਂ ਦਿੱਲੀ, 18 ਦਸੰਬਰ – ਸੁਪਰੀਮ ਕੋਰਟ ਦੇ ਸਾਬਕਾ ਜੱਜ ਗਿਰੀਸ਼ ਟੀ. ਨਾਨਾਵਤੀ ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਜਸਟਿਸ ਨਾਨਾਵਤੀ ਨੇ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਅਤੇ 2002 ਵਿੱਚ ਹੋਏ ਗੋਦਰਾ ਦੰਗਿਆਂ ਦੀ ਜਾਂਚ ਕੀਤੀ ਸੀ, ਉਹ 86 ਵਰ੍ਹਿਆਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਦੁਪਹਿਰ 1.15 ਵਜੇ ਗੁਜਰਾਤ ਵਿੱਚ ਦਿਲ ਦਾ ਦੌਰਾ ਪਿਆ। ਜਸਟਿਸ ਨਾਨਾਵਤੀ ਦਾ ਜਨਮ 17 ਫਰਵਰੀ 1935 ਨੂੰ ਹੋਇਆ ਸੀ।