ਸੋਸ਼ਲ ਵਰਕਰ ਸ. ਕਰਨੈਲ ਸਿੰਘ ਦਾ ‘ਵਿਕਟਮ ਸਪੋਰਟ ਸਰਟੀਫਿਕੇਟ ਆਫ਼ ਐਪ੍ਰੀਸਇਏਸ਼ਨ’ ਨਾਲ ਸਨਮਾਨ

ਆਕਲੈਂਡ, 5 ਦਸੰਬਰ – 1 ਦਸੰਬਰ ਦਿਨ ਵੀਰਵਾਰ ਨੂੰ ਸੋਸ਼ਲ ਵਰਕਰ ਸ. ਕਰਨੈਲ ਸਿੰਘ ਨੂੰ ਪਿਛਲੇ 12 ਸਾਲਾਂ ਦੌਰਾਨ ਕਾਉਂਟੀਜ਼ ਮੈਨੂਕਾਓ ਵਿਕਟਮ ਸਪੋਰਟ ਟੀਮ ਲਈ ਕੀਤੇ ਸਮਾਜ ਸੇਵੀ ਸ਼ਾਨਦਾਰ ਕੰਮਾਂ, ਸਪੋਰਟ, ਸਮਰਪਣ ਅਤੇ ਵਚਨਬੱਧਤਾ ਲਈ ਪ੍ਰਸ਼ੰਸਾ ਦਾ ਸਰਟੀਫਿਕੇਟ ਦਿੱਤਾ ਗਿਆ।
ਇਹ ਸਨਮਾਨ ਸੋਸ਼ਲ ਵਰਕਰ ਸ. ਕਰਨੈਲ ਸਿੰਘ ਨੂੰ ਗ੍ਰੇਸ ਚੈਨ ਨੁਆਲਿਟੀਆ (ਏਰੀਆ ਮੈਨੇਜਰ ਕਾਉਂਟੀਜ਼ ਮੈਨੂਕਾਓ) ਵੱਲੋਂ ਪ੍ਰਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ. ਕਰਨੈਲ ਸਿੰਘ ਕਾਫ਼ੀ ਲੰਮੇ ਅਰਸੇ ਤੋਂ ਸੋਸ਼ਲ ਵਰਕਰ ਦੀ ਸੇਵਾ ਨਿਭਾ ਰਹੇ ਹਨ, ਇਹ ਹੀ ਨਹੀਂ ਉਹ ਇਸ ਦੇ ਨਾਲ ਜੇਪੀ ਵੀ ਹਨ ਅਤੇ ਮਨੁੱਖਤਾ ਦੀ ਸੇਵਾ ਵਿੱਚ ਪੂਰਾ ਯੋਗਦਾਨ ਦੇ ਰਹੇ ਹਨ। ਸ. ਕਰਨੈਲ ਸਿੰਘ ਆਕਲੈਂਡ ਦੀਆਂ ਕਈ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ ਅਤੇ ਸਜਾ ਦੀ ਅਣਥੱਕ ਸੇਵਾ ਕਰ ਰਹੇ ਹਨ।