20 ਅਗਸਤ ਨੂੰ ਪਾਲ ਪ੍ਰੋਡਕਸ਼ਨ ਵੱਲੋਂ ਆਕਲੈਂਡ ‘ਚ ‘ਭੰਗੜਾ ਅਤੇ ਡੀਜੇ ਫੈਮਲੀ ਨਾਈਟ’

ਆਕਲੈਂਡ, 17 ਅਗਸਤ – ਪਾਲ ਪ੍ਰੋਡਕਸ਼ਨਜ਼ ਵੱਲੋਂ ‘ਦਿ ਕੇਵ, 57 ਕੈਵੇਂਡਿਸ਼ ਡਾਰਾਇਵ, ਮੈਨੂਕਾਓ’ ਵਿਖੇ ਸ਼ਨੀਵਾਰ ਨੂੰ ਸ਼ਾਮੀ 6.30 ਵਜੇ ਤੋਂ ਦੇਰ ਰਾਤ ਤੱਕ ‘ਭੰਗੜਾ ਅਤੇ ਡੀਜੇ ਫੈਮਲੀ ਨਾਈਟ’ ਡਿਨਰ ਪਾਰਟੀ ਕਰਵਾਈ ਜਾ ਰਹੀ ਹੈ।
ਇਸ ‘ਭੰਗੜਾ ਅਤੇ ਡੀਜੇ ਨਾਈਟ’ ਵਿੱਚ ਭਾਰਤ ਤੋਂ ਆਈਸੀਸੀਆਰ ਦੀ ਭੰਗੜਾ ਟੀਮ (ਭੰਗੜਾ ਕਿੰਗਜ਼, ਪੰਜਾਬ ਯੂਨੀਵਰਸਿਟੀ) ਵੀ ਪੇਸ਼ਕਾਰੀ ਦੇਵੇਗੀ, ਜੋ ਆਕਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ 21 ਅਗਸਤ ਨੂੰ ਹੋਣ ਵਾਲੇ ‘76ਵੇਂ ਸਵਤੰਤਰਤਾ ਦਿਵਸ’ ਸਮਾਰੋਹ ਵਿੱਚ ਪੇਸ਼ਕਾਰੀ ਦੇਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੀ ਹੈ। ਉਹ ਭੰਗੜਾ ਟੀਮ ਵੀ ਆਪਣੀ ਪੇਸ਼ਕਾਰੀ ਦੇਵੇਗੀ।
ਪਾਲ ਪ੍ਰੋਡਕਸ਼ਨਜ਼ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ‘ਭੰਗੜਾ ਅਤੇ ਡੀਜੇ ਫੈਮਲੀ ਨਾਈਟ’ ਡਿਨਰ ਪਾਰਟੀ ਵਿੱਚ ਆਉਣ ਲਈ ਹਰ ਇੱਕ ਵਿਅਕਤੀ ਲਈ 100 ਡਾਲਰ ਦੀ ਟਿਕਟ ਰੱਖੀ ਗਈ ਹੈ, ਇਸ ਟਿਕਟ ਵਿੱਚ ਡਿਨਰ ਅਤੇ ਇੱਕ ਡ੍ਰਿੰਕ ਮੁਫ਼ਤ ਵਿੱਚ ਮਿਲੇਗੀ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਇਸ ਵਿੱਚ ਪਹੁੰਚੋ ਅਤੇ ਭਾਰਤ ਤੋਂ ਆ ਰਹੀ ਭੰਗੜਾ ਟੀਮ ਦੀ ਪੇਸ਼ਕਾਰੀ ਦੇਖਣ ਦੇ ਨਾਲ ਟੀਮ ਦਾ ਉਤਸ਼ਾਹ ਵਧਾਓ ਅਤੇ ਡੀਜੇ ਫੈਮਲੀ ਨਾਈਟ ਦਾ ਅਨੰਦ ਲਵੋ। ਇਸ ‘ਭੰਗੜਾ ਅਤੇ ਡੀਜੇ ਫੈਮਲੀ ਨਾਈਟ’ ਡਿਨਰ ਪਾਰਟੀ ਬਾਰੇ ਹੋਰ ਵਧੇਰੇ ਜਾਣਕਾਰੀ ਤੁਸੀਂ ਪਾਲ ਨਾਲ 021888451 ਉੱਤੇ ਸੰਪਰਕ ਕਰਕੇ ਲੈ ਸਕਦੇ ਹੋ।