ਕੋਰੋਨਾਵਾਇਰਸ: 11 ਹੋਰ ਨਵੇਂ ਕੇਸ ਸਾਹਮਣੇ ਆਏ, ਆਕਲੈਂਡ ‘ਚ ਲੌਕਡਾਉਨ ਜਾਰੀ ਰਹੇਗਾ, ਕੈਬਨਿਟ ਸੋਮਵਾਰ ਨੂੰ ਮੁੜ ਵਿਚਾਰੇਗੀ – ਪ੍ਰਧਾਨ ਮੰਤਰੀ ਆਰਡਰਨ

ਵੈਲਿੰਗਟਨ, 21 ਅਗਸਤ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ 11 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਆਕਲੈਂਡ ਲਈ ਲੌਕਡਾਉਨ ਨੂੰ ਕੋਈ ਜਲਦੀ ਚੁੱਕਿਆ ਨਹੀਂ ਜਾਵੇਗੀ ਅਤੇ ਉਨ੍ਹਾਂ ਨੇ ਕਿਹਾ ਕਿ ਕੈਬਨਿਟ 24 ਅਗਸਤ ਦਿਨ ਸੋਮਵਾਰ ਨੂੰ ਆਕਲੈਂਡ ਅਤੇ ਬਾਕੀ ਨਿਊਜ਼ੀਲੈਂਡ ਦੋਵਾਂ ਲਈ ਅਲਰਟ ਲੈਵਲ ਦਾ ਫ਼ੈਸਲਾ ਕਰਨ ਲਈ ਬੈਠਕ ਕਰੇਗੀ। ਗੌਰਤਲਬ ਹੈ ਕਿ ਹਾਲ ਦੀ ਘੜੀ ਆਕਲੈਂਡ ਅਲਰਟ ਲੈਵਲ 3 ਅਤੇ ਦੇਸ਼ ਦਾ ਬਾਕੀ ਹਿੱਸਾ ਲੈਵਲ 2 ਵਿੱਚ 26 ਅਗਸਤ, ਰਾਤ 11.59 ਵਜੇ ਤੱਕ ਹੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸੈਟਿੰਗ ਹੁਣ ਲਈ ਬਣੀ ਰਹੇਗੀ ਅਤੇ ਕੈਬਨਿਟ ਇਸ ਗੱਲ ਉੱਤੇ ਵਿਚਾਰ ਕਰੇਗੀ ਕਿ ਕੀ ਉਨ੍ਹਾਂ ਨੂੰ ਸੋਮਵਾਰ ਨੂੰ ਅਲਰਟ ਲੈਵਲ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਅਲਰਟ ਲੈਵਲ 3 ਨੇ ਆਊਟਬ੍ਰੈਕ ਦੇ ਘੇਰੇ ਨੂੰ ਲੱਭਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਕਿਹਾ ਕੇਸ ਜਲਦੀ ਲੱਭੇ ਗਏ ਹਨ। ਹਾਲਾਂਕਿ ਇੱਥੇ ਬਹੁਤ ਸਾਰੇ ਮਾਮੂਲੀ ਮਾਮਲੇ ਹਨ ਜਿੱਥੇ ਸੰਪਰਕ ਟਰੇਸਰਾਂ ਦੀ ਬਜਾਏ ਲੱਛਣਾਂ ਕਾਰਣ ਕਿਸੇ ਨੂੰ ਟੈੱਸਟ ਕਰਾਉਣਾ ਪੈਂਦਾ ਹੈ। ਇਹ ਕੇਸ ਥੋੜ੍ਹੇ ਹੋਰ ਮੁਸ਼ਕਿਲ ਸਨ, ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਨਿਊਜ਼ੀਲੈਂਡ ਮੌਜੂਦਾ ਆਊਟਬ੍ਰੈਕ ਦੇ ਸਿਖਰ ‘ਤੇ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਚੇਤਾਵਨੀ ਸੈਟਿੰਗਜ਼ ਸ਼ੁਰੂ ਹੋਣ ਦੇ ਬਾਅਦ ਤੋਂ 170,515 ਟੈੱਸਟ ਪੂਰੇ ਕੀਤੇ ਹਨ। ਸੰਪਰਕ-ਟਰੇਸਿੰਗ 48 ਘੰਟਿਆਂ ਦੇ ਅੰਦਰ 80% ਦੇ ਨੇੜਲੇ ਸੰਪਰਕ ਨਾਲ ਸੰਪਰਕ ਕਰਨ ਦੇ ਮਿਆਰ ਨੂੰ ਪੂਰਾ ਕਰ ਰਹੀ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਅਮਰੀਕਾ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ, ‘ਨਿਊਜ਼ੀਲੈਂਡ ਬਹੁਤ ਘੱਟ ਦੇਸ਼ਾਂ ਵਿੱਚ ਸ਼ਾਮਲ ਹੈ ਜਿਨ੍ਹਾਂ ਵਿੱਚ ਕੋਵਿਡ ਦੇ ਕੇਸ ਅਜੇ ਵੀ ਘੱਟ ਹਨ’। ਇਹ ਸ਼ਾਇਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਵਾਜਬ ਜਵਾਬ ਸੀ, ਜਿਨ੍ਹਾਂ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਨਿਊਜ਼ੀਲੈਂਡ ਦੇ ਕੋਵਿਡ ਦਾ ਆਊਟਬ੍ਰੈਕ ਕੰਟਰੋਲ ਤੋਂ ਬਾਹਰ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਕੋਵਿਡ -19 ਦੇ 11 ਨਵੇਂ ਕੇਸ ਆਏ ਹਨ, ਇਨ੍ਹਾਂ ਅੱਜ ਦੇ ਨਵੇਂ ਕੇਸਾਂ ਵਿੱਚੋਂ 9 ਕੇਸ ਕਮਿਊਨਿਟੀ ‘ਚੋਂ ਹਨ ਅਤੇ 2 ਕੇਸ ਮੈਨੇਜਡ ਆਈਸੋਲੇਸ਼ਨ ਵਿੱਚੋਂ ਆਏ ਹਨ। ਕਮਿਊਨਿਟੀ ਦੇ 9 ਕੇਸਾਂ ਵਿੱਚੋਂ 5 ਕੇਸ ਦੱਖਣੀ ਆਕਲੈਂਡ ਦੀਆਂ ਚਰਚਾਂ ਨਾਲ ਜੁੜੇ ਹੋਏ ਹਨ, ਨਜ਼ਦੀਕੀ ਸੰਪਰਕਾਂ ਦੀ ਟਰੇਸਿੰਗ ਅਤੇ ਟੈਸਟਿੰਗ ਦਾ ਕੰਮ ਜਾਰੀ ਹੈ। ਕਮਿਊਨਿਟੀ ਦੇ 89 ਕੋਵਿਡ ਕੇਸਾਂ ਵਿੱਚੋਂ 38 ਕੇਸ ਮੌਜੂਦਾ ਕਲੱਸਟਰ ਦਾ ਹਿੱਸਾ ਹਨ ਅਤੇ 1 ਅਜੇ ਵੀ ਜਾਂਚ ਅਧੀਨ ਹੈ।
ਉਨ੍ਹਾਂ ਕਿਹਾ ਦੇਸ਼ ਵਿੱਚ ਕੁੱਲ 105 ਕੇਸ ਐਕਟਿਵ ਹਨ, ਜਿਨ੍ਹਾਂ ਵਿੱਚੋਂ 89 ਕੇਸਾਂ ਦਾ ਸੰਬੰਧ ਕਮਿਊਨਿਟੀ ਟਰਾਂਸਮਿਸ਼ਨ ਨਾਲ ਹੈ ਅਤੇ 16 ਕੇਸਾਂ ਦਾ ਸਿੱਧਾ ਸੰਬੰਧ ਵਿਦੇਸ਼ ਯਾਤਰਾ ਤੋਂ ਵਾਪਸ ਆਇਆਂ ਨਾਲ ਹੈ। ਕੁੱਲ ਕੰਨਫ਼ਰਮ ਕੇਸਾਂ ਦੀ ਗਿਣਤੀ 1,315 ਹੈ। ਕੱਲ੍ਹ 15,714 ਟੈੱਸਟ ਕੀਤੇ ਗਏ, ਜਿਸ ਨਾਲ ਦੇਸ਼ ਭਰ ਵਿੱਚ ਹੁਣ ਤੱਕ ਕੀਤੇ ਗਏ ਟੈੱਸਟਾਂ ਦੀ ਗਿਣਤੀ 673,220 ਹੋ ਗਈ ਹੈ।
ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਕੁੱਲ ਮਿਲਾ ਕੇ 1665 ਕੰਨਫ਼ਰਮ ਅਤੇ ਪ੍ਰੋਵੈਬਲੀ ਕੇਸ ਹੀ ਹਨ। ਜਿਨ੍ਹਾਂ ਵਿੱਚੋਂ 1,315 ਕੰਨਫ਼ਰਮ ਤੇ 350 ਪ੍ਰੋਵੈਬਲੀ ਕੇਸ ਹੀ ਹਨ। ਕੋਰੋਨਾਵਾਇਰਸ ਤੋਂ ਰਿਕਵਰ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1538 ਹੀ ਹੈ, ਕਿਉਂਕਿ 7 ਕੇਸ ਰਿਕਵਰ ਹੋਏ ਹਨ। ਦੇਸ਼ ਵਿੱਚ ਕੋਵਿਡ -19 ਦੇ ਨਵੇਂ ਐਕਟਿਵ ਕੇਸਾਂ ‘ਚ ਕੰਨਫ਼ਰਮ ਤੇ ਪ੍ਰੋਵੈਬਲੀ ਕੇਸਾਂ ਦੀ ਕੁੱਲ ਗਿਣਤੀ ਹੁਣ 105 ਹੋ ਗਈ ਹੈ। ਨਿਊਜ਼ੀਲੈਂਡ ਵਿੱਚ 9 ਵਿਅਕਤੀ ਕੋਵਿਡ -19 ਨਾਲ ਹਸਪਤਾਲ ਵਿੱਚ ਹਨ। ਮੌਤਾਂ ਦੀ ਗਿਣਤੀ 22 ਹੀ ਹੈ।