ਕੋਵਿਡ -19 ਦੇ ਕਰਕੇ ਮੌਰਗੇਜ ਅਦਾਇਗੀਆਂ ਲਈ ਹਜ਼ਾਰਾਂ ਹੀ ਡਿਫਾਲਟਰ

ਆਕਲੈਂਡ, 21 ਅਗਸਤ – ਕੋਵਿਡ -19 ਮਹਾਂਮਾਰੀ ਦੇ ਕਰਕੇ ਦੇਸ਼ ਭਰ ਦੇ ਹਜ਼ਾਰਾਂ ਘਰਾਂ ਦੇ ਮਾਲਕ ਮੌਰਗੇਜ ਅਦਾਇਗੀਆਂ ਭਰ ਤੋਂ ਪਿੱਛੇ ਖਿਸਕ ਰਹੇ ਹਨ, ਜਦੋਂ ਕਿ ਹੋਰ ਖ਼ਰੀਦਦਾਰ ਫਾਇੰਨਾਸ ਲੈਣ ਲਈ ਕਾਹਲੇ ਪੈ ਰਹੇ ਹਨ।
ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਗਸਤ ਦੇ ਪਹਿਲੇ ਹਫ਼ਤੇ ਦੇ ਆਖੀਰ ਵਿੱਚ 10,905 ਘਰਾਂ ਦੇ ਮਾਲਕ ਆਪਣੀ ਮੌਰਗੇਜ ਦੇ ਨਾਲ ਬਕਾਏ ਵਿੱਚ ਸਨ। ਖ਼ਬਰ ਦੇ ਮੁਤਾਬਿਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ 240,000 ਤੋਂ ਵੱਧ ਮੌਰਗੇਜ ਅਦਾਇਗੀਆਂ ਗੁੰਮ ਗਈਆਂ ਹਨ, ਜੋ ਲਗਭਗ 2.2 ਬਿਲੀਅਨ ਬਣਦਾ ਹੈ। ਇਹ ਮਾਰਚ ਦੇ ਆਖੀਰ ਤੱਕ ਦਰਜ ਕਰਵਾਈਆਂ ਗਈਆਂ 83,000 ਤੋਂ ਵਧੇਰੇ ਮੌਰਗੇਜ ਡੇਫ਼ਰਲ ਬੇਨਤੀਆਂ ਤੋਂ ਇਲਾਵਾ ਹੈ, ਸਾਰੇ ਮੌਰਗੇਜ ਦਾ 13% ਹੈ।