ਨਿਊਜ਼ੀਲੈਂਡ ਦਾ ੨-੦ ਨਾਲ ਲੜੀ ‘ਤੇ ਕਬਜ਼ਾ

ਕੀਵੀ ਟੀਮ ਨੇ ੮ ਸਾਲਾਂ ਬਾਅਦ ਲਵੀ ਜਿੱਤੀ 
ਹੈਮਿਲਟਨ – ਇੱਥੇ ਖੇਡੇ ਗਏ ਤੀਸਰੇ ਤੇ ਆਖ਼ਰੀ ਟੈੱਸਟ ਮੈਚ ਦੇ ਚੌਥੇ ਦਿਨ 22 ਦਸੰਬਰ ਦਿਨ ਐਤਵਾਰ ਨੂੰ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਵੈਸਟ ਇੰਡੀਜ਼ ਨੂੰ ੮ ਵਿਕਟਾਂ ਨਾਲ ਹਰਾ ਕੇ ਤਿੰਨ ਟੈੱਸਟ ਮੈਚਾਂ ਦੀ ਲੜੀ 2-0 ਦੇ ਅੰਤਰ ਨਾਲ ਆਪਣੇ ਨਾਂਅ ਕਰ ਲਈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੂੰ ਪਿਛਲੇ ੮ ਸਾਲਾਂ ਵਿੱਚ ਪਹਿਲੀ ਵਾਰ ਜਿੱਤ ਹਾਸਿਲ ਹੋਈ ਹੈ।
ਮਹਿਮਾਨ ਟੀਮ ਵੈਸਟ ਇੰਡੀਜ਼ ਪਾਸੋਂ ਕੀਵੀ ਟੀਮ ਨੂੰ ਮੈਚ ਦੇ ਨਾਲ ਟੈੱਸਟ ਲੜੀ 2-0 ਨਾਲ ਜਿੱਤਣ ਲਈ ਸਿਰਫ਼ 122 ਦੌੜਾਂ ਦਾ ਟੀਚਾ ਮਿਲਿਆ ਸੀ। ਪਰ ਨਿਊਜ਼ੀਲੈਂਡ ਦੇ ਖਿਡਾਰੀਆਂ ਨੇ 2 ਵਿਕਟਾਂ ਗਵਾ ਕੇ 124 ਦੌੜਾਂ ਬਣਾ ਕੇ ਮੈਚ ਚੌਥੇ ਦਿਨ ਹੀ ਜਿੱਤਣ ਦੇ ਨਾਲ ਲੜੀ ‘ਤੇ ਕਬਜ਼ਾ ਕਰ ਲਿਆ। ਕੀਵੀ ਖਿਡਾਰੀ ਕੇਨ ਵਿਲੀਅਮ ਸਨ ਨੇ ਦੂਸਰੀ ਪਾਰੀ ‘ਚ ਵੀ ੫੬ ਦੌੜਾਂ ਦਾ ਯੋਗਦਾਨ ਪਾਇਆ ਜਦੋਂ ਕਿ ਮੈਚ ਦੀ ਪਹਿਲੀ ਪਾਰੀ ‘ਚ ਸੈਂਕੜਾ ਲਗਾਉਣ ਵਾਲੇ ਰੌਸ ਟੇਲਰ ਨੂੰ ‘ਮੈਨ ਆਫ਼ ਮੈਚ’ ਐਲਾਨਿਆ ਗਿਆ।