ਨਿਊਜ਼ੀਲੈਂਡ ਦੀ ਭਾਰਤ ‘ਤੇ ੪੭ ਦੌੜਾਂ ਦੀ ਜਿੱਤ

316a9fc397ee410d930f6a70670030ffਨਾਗਪੁਰ – ਇੱਥੇ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੇ ਮੁੱਖ ਗੇੜ ਦੇ ਪਹਿਲੇ ਲੀਗ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਮੇਜ਼ਬਾਨ ਭਾਰਤ ਨੂੰ 47 ਦੌੜਾਂ ਨਾਲ ਮਾਤ ਦਿੱਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬਲੇਬਾਜ਼ੀ ਕਰਦੇ ਹੋਏ 7 ਵਿਕਟਾਂ ‘ਤੇ 126 ਦੌੜਾਂ ਬਣਾਈਆਂ। ਇਸ ਦੇ ਜਬਾਵ ਵਿੱਚ ਭਾਰਤ ਦੀ ਪੂਰੀ ਟੀਮ 18.1 ਓਵਰਾਂ ‘ਚ 79 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਦੇ ਗੇਂਦਬਾਜ਼ ਮਿਸ਼ੇਲ ਸੈਂਟਨਰ ਨੂੰ 4 ਓਵਰਾਂ ‘ਚ 11 ਦੌੜਾਂ ਦੇ ਕੇ 4 ਵਿਕਟਾਂ ਲੈਣ ਦੇ ਕਰਕੇ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਕੀਵੀ ਟੀਮ ਵੱਲੋਂ ਭਾਰਤੀ ਮੂਲ ਦੇ ਖਿਡਾਰੀ ਈਸ਼ ਸੋਢੀ ਨੇ 18 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ।