ਪਾਪਾਟੋਏਟੋਏ ਦੇ 150 ਸਾਲ ਪੂਰੇ ਹੋਣ ਤੇ ਪਰੇਡ ਦਾ ਆਯੋਜਨ

ਆਕਲੈਂਡ – ਪਾਪਾਟੋਏਟੋਏ ਇਲਾਕਾ 2 ਅਪ੍ਰੈਲ 1862 ਨੂੰ ਹੋਂਦ ਵਿੱਚ ਆਇਆ ਸੀ। 2 ਅਪ੍ਰੈਲ 2012 ਨੂੰ ਪਾਪਾਟੋਏਟੋਏ ਦੇ 150 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਮੌਕੇ ਇਕ ਪਰੇਡ ਦਾ ਆਯੋਜਨ ਕੀਤਾ। ਇਸ ਪਰੇਡ ਵਿੱਚ ਕਈ ਸਕੂਲਾਂ, ਪੰਜਾਬੀ ਕਲਚਰਲ ਐਸੋਸੀਏਸ਼ਨ, ਹੋਪ ਐਂਡ ਹੈਲਪ, ਇੰਟਰਨੈਸ਼ਨਲ ਸਤਿਸੰਗ ਸਵਾਮੀ ਆਰਗੇਨਾਈਜੇਸ਼ਨ, ਆਰਮਸ ਅਤੇ ਹੋਰ ਸੰਸਥਾਵਾਂ ਨੇ ਭਾਗ ਲਿਆ। ਪਰੇਡ ਪਾਪਾਟੋਏਟੋਏ ਸਪੋਰਟਸ ਸੈਂਟਰ ਦੀ ਕਾਰ ਪਾਰਕਿੰਗ ਤੋਂ ਆਰੰਭ ਹੋ ਕੇ ਕੋਲਮਰ ਰੋਡ ਤੋਂ ਹੁੰਦੀ ਹੋਈ ਪਾਪਾਟੋਏਟੋਏ ਟਾਊਨ ਹਾਲ ਵਿਖੇ ਸਮਾਪਤ ਹੋਈ। ਟਾਊਨ ਹਾਲ ਅਤੇ ਪਾਪਾਟੋਏਟੋਏ ਚੈਂਬਰ ਵਿਖੇ ਪੁਰਾਣੇ ਸਮਾਨ ਦੀ ਐਗਜ਼ੀਬੀਸ਼ਨ ਵੀ ਲਗਾਈ ਗਈ ਸੀ, ਜਿਸ ਨੂੰ ਕਾਫੀ ਲੋਕਾਂ ਨੇ ਦੇਖਿਆ ਅਤੇ ਸਰਾਹਿਆ। ਐਗਜ਼ੀਬੀਸ਼ਨ ਦਾ ਮੁੱਖ ਆਕਰਸ਼ਣ ਸਭ ਤੋਂ ਪੁਰਾਣਾ ਫਾਇਰ ਇੰਜਣ ਰਿਹਾ।
ਮੁੱਖ ਮਹਿਮਾਨ ਵਜੋਂ ਐਮ ਪੀ ਰੋਸ ਰੋਬਰਟਸਨ ਅਤੇ ਜਾਨ ਮੈਕਰਾਨ ਨੇ ਸ਼ਿਰਕਤ ਕੀਤੀ। ਟਾਊਨ ਹਾਲ ਵਿੱਚ ਸਾਰਿਆਂ ਲਈ ਲਾਈਟ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਸੀ। ਰਾਤ ਨੂੰ ਪਾਪਾਟੋਏਟੋਏ ਚੈਂਬਰ ਵਿੱਚ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਨਿਮੀ ਬੇਦੀ (ਕਮਿਊਨਿਟੀ ਅਡਵਾਈਜ਼ਰ), ਰਾਜ ਬੇਦੀ, ਗੈਰੀ ਟਰੂਪ, ਡੇਵਿਡ, ਅਡੇਲ ਨੇ ਇਸ ਪਰੇਡ ਨੂੰ ਕਾਮਯਾਬ ਕਰਨ ਵਿੱਚ ਵੱਡਾ ਯੋਗਦਾਨ ਪਾਇਆ।