ਮੁੱਕੇਬਾਜ਼ ਵਿਜੇਂਦਰ ਕੁਆਟਰਫਾਈਨਲ ‘ਚ

ਲੰਡਨ – ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਮਿਡਲਵੇਟ (75 ਕਿਲੋਗ੍ਰਾਮ) ਦੇ ਕੁਆਟਰਫਾਈਨਲ ਮੁਕਾਬਲੇ ‘ਚ ਪ੍ਰਵੇਸ਼ ਕਰ ਲਿਆ ਹੈ। ਵਿਜੇਂਦਰ ਨੇ  ਬੇਹੱਦ ਨਜ਼ਦੀਕੀ ਮੁਕਾਬਲੇ ਵਿੱਚ ਅਮਰੀਕਾ ਦੇ ਟੇਰੇਲ ਗੌਸ਼ਾ ਨੂੰ 1 ਅੰਕ ਦੇ ਫਰਕ ਨਾਲ ਹਰਾਇਆ। ਵਿਜੇਂਦਰ ਨੇ ਟੇਰੇਲ ਨੂੰ 16-15ਨਾਲ ਮਾਤ ਦਿੱਤੀ। ਦਰਸ਼ਕਾਂ ਤੋਂ ਮਿਲ ਰਹੇ ਅਪਾਰ ਸਮਰਥਨ ਅਤੇ ‘ਇੰਡੀਆ-ਇੰਡੀਆ’ ਦੇ ਨਾਅਰਿਆਂ ਵਿਚਕਾਰ ਵਿਜੇਂਦਰ ਨੇ ਪਹਿਲੇ ਰਾਉਂਡ ਵਿੱਚ ਇਕ ਅੰਕ ਦੀ ਮਹੱਤਵਪੂਰਨ ਬੜਤ ਹਾਸਿਲ ਕੀਤੀ। ਵਿਜੇਂਦਰ ਨੇ 4 ਅਤੇ ਉਨ੍ਹਾਂ ਦੇ ਵਿਰੋਧੀ ਨੇ 3 ਅੰਕ ਹਾਸਿਲ ਕੀਤੇ।