ਵਿਸ਼ਵ ਹਾਕੀ ਲੀਗ ਨਿਊਜ਼ੀਲੈਂਡ ਤੇ ਕੋਰੀਆ ਸੈਮੀ ਫਾਈਨਲ ‘ਚ ਆਹਮੋ-ਸਾਹਮਣੇ

ਭਾਰਤੀ ਮਹਿਲਾ ਹਾਕੀ ਟੀਮ ਦੀ 5ਵੇਂ ਤੇ 8ਵੇਂ ਸਥਾਨ ਲਈ ਇਟਲੀ ਨਾਲ ਭਿੜੇਗਾ
ਐਂਟਵੈਰਪ, 1 ਜੁਲਾਈ – ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਦੇ ਸੈਮੀ ਫਾਈਨਲ ਵਿੱਚ ਨਿਊਜ਼ੀਲੈਂਡ ਤੇ ਕੋਰੀਆ ਅਤੇ ਹਾਲੈਂਡ ਤੇ ਆਸਟਰੇਲੀਆ ਆਪਸ ਵਿੱਚ ਭਿੜਨਗੇ। ਜਦੋਂ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ 5ਵੇਂ ਤੇ 8ਵੇਂ ਸਥਾਨ ਲਈ ਇਟਲੀ ਨਾਲ ਮੁਕਾਬਲਾ ਕਰੇਗੀ।
ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੇ ਜਾਪਾਨ ਨੂੰ 5-1 ਗੋਲਾਂ ਦੇ ਫ਼ਰਕ ਨਾਲ ਮਾਤ ਦਿੱਤੀ, ਆਸਟਰੇਲੀਆ ਨੇ ਇਟਲੀ ਨੂੰ 2-0 ਗੋਲਾਂ ਨਾਲ ਹਰਾਇਆ ਅਤੇ ਕੋਰੀਆ ਨੇ ਮੇਜ਼ਬਾਨ ਬੈਲਜੀਅਮ ਨੂੰ ਪੈਨਲਟੀ ਸ਼ੂਟ-ਆਊਟ ਵਿੱਚ 3-0 ਨਾਲ ਮਾਤ ਦਿੱਤੀ। ਜਦੋਂ ਕਿ ਭਾਰਤੀ ਮਹਿਲਾ ਹਾਕੀ ਟੀਮ ਨੂੰ ਵਿਸ਼ਵ, ਉਲੰਪਿਕ ਅਤੇ ਵਰਲਡ ਲੀਗ ਚੈਂਪੀਅਨ ਹਾਲੈਂਡ ਨੇ 0-7 ਗੋਲਾਂ ਨਾਲ ਕਰਾਰੀ ਹਾਰ ਦਿੱਤੀ। ਹੁਣ ਭਾਰਤੀ ਟੀਮ 5ਵੇਂ ਤੇ 8ਵੇਂ ਸਥਾਨ ਲਈ ਇਟਲੀ ਨਾਲ ਭਿੜੇਗਾ।