ਭਾਰਤ ਟੈੱਸਟ ਦਰਜਾਬੰਦੀ ‘ਚ ਪਹਿਲੇ ਤੇ ਨਿਊਜ਼ੀਲੈਂਡ 5ਵੇਂ ਸਥਾਨ ‘ਤੇ

ਦੁਬਈ – 18 ਮਈ ਨੂੰ ਆਈਸੀਸੀ ਵੱਲੋਂ ਜਾਰੀ ਤਾਜ਼ਾ ਟੈੱਸਟ ਦਰਜਾਬੰਦੀ ਵਿੱਚ ਭਾਰਤੀ ਟੀਮ 123 (+1) ਅੰਕਾਂ ਦੇ ਨਾਲ ਪਹਿਲੇ ਸਥਾਨ ਉੱਤੇ ਕਾਇਮ ਹੈ ਅਤੇ ਭਾਰਤੀ ਟੀਮ ਨੇ ਦੂਜੇ ਸਥਾਨ ‘ਤੇ ਕਾਬਜ਼ ਦੱਖਣੀ ਅਫ਼ਰੀਕਾ ਦੀ ਟੀਮ ਤੋਂ 6 ਅੰਕਾਂ ਦੀ ਲੀਡ ਲੈ ਲਈ ਹੈ। ਦੱਖਣੀ ਅਫ਼ਰੀਕਾ ਦੇ 117 (+8) ਅੰਕ ਹਨ, ਜਦੋਂ ਕਿ ਤੀਜੀ ਸਥਾਨ ‘ਤੇ ਕਾਬਜ਼ ਆਸਟਰੇਲੀਆ ਦੇ 100 (-8) ਅੰਕ ਹਨ। ਜਦੋਂ ਕਿ 99 (-2) ਅੰਕਾਂ ਨਾਲ ਇੰਗਲੈਂਡ ਦੀ ਟੀਮ ਚੌਥੇ ਸਥਾਨ ‘ਤੇ ਕਾਇਮ ਹੈ। ਨਿਊਜ਼ੀਲੈਂਡ 97 (+1) ਅੰਕਾਂ ਨਾਲ ੫ਵੇਂ, ਪਾਕਿਸਤਾਨ 93 (-4) ਅੰਕਾਂ ਨਾਲ 6ਵੇਂ ਸਥਾਨ ‘ਤੇ ਪੁੱਜ ਗਿਆ ਹੈ। ਸ੍ਰੀਲੰਕਾ 91 (+1) ਅੰਕਾਂ ਨਾਲ 7ਵੇਂ, ਵੈਸਟ ਇੰਡੀਜ਼ 75 (+5) ਅੰਕਾਂ ਨਾਲ 8ਵੇਂ, ਬੰਗਲਾਦੇਸ਼ 69 (+3) ਅੰਕਾਂ ਨਾਲ ੯ਵੇਂ ਅਤੇ ਜਿੰਮਬਾਵੇ 0 (-5) ਅੰਕ ਨਾਲ ੧੦ਵੇਂ ਸਥਾਨ ਉੱਪਰ ਹੈ।